ਸਫਾਈ ਕਰਮਚਾਰੀਆਂ ਦੇ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨਾਲ ਚਰਚਾ
ਸਫਾਈ ਕਰਮਚਾਰੀਆਂ ਦੇ ਮਸਲਿਆਂ ਨੂੰ ਲੈਕੇ ਡਿਪਟੀ ਕਮਿਸ਼ਨਰ ਨਾਲ ਹੋਈ ਅਹਿਮ ਬੈਠਕ
Publish Date: Tue, 12 May 2026 05:32 PM (IST)
Updated Date: Tue, 12 May 2026 05:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਸਾਹਿਬ ਨੂੰ ਸਮਾਜਿਕ ਕਾਰਜਕਰਤਾ ਤੇ ਨਿੱਜੀ ਰੂਪ ’ਚ ਸਫ਼ਾਈ ਕਰ ਰਹੇ ਕਰਮਚਾਰੀਆਂ ਦਾ ਵਫ਼ਦ ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ ਦੀ ਅਗਵਾਈ ਹੇਠ ਮਿਲਿਆ। ਡੋਰ ਟੂ ਡੋਰ ਕੂੜਾ ਕਰਕੱਟ ਚੁੱਕਣ ਵਾਲੇ ਸਫ਼ਾਈ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਆਪਣੇ ਕੰਮ ’ਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਸਰਕਾਰ ਅਤੇ ਕਮਿਸ਼ਨ ਦੀਆਂ ਹਿਦਾਇਤਾਂ ਤੋਂ ਬਾਅਦ ਵੀ ਕੁਝ ਅਧਿਕਾਰੀ ਡੋਰ ਟੂ ਡੋਰ ਨਿੱਜੀ ਸਫ਼ਾਈ ਕਰਮਚਾਰੀਆਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ ਜੋ ਕਿ ਸਰਕਾਰ ਅਤੇ ਕਮਿਸ਼ਨ ਦੀਆਂ ਹਿਦਾਇਤਾਂ ਦੀ ਉਲੰਘਣਾ ਅਤੇ ਸਫਾਈ ਕਰਮਚਾਰੀਆਂ ਦਾ ਸਿੱਧੇ ਤੌਰ ’ਤੇ ਸ਼ੋਸ਼ਣ ਹੈ। ਨਾਲ ਹੀ ਮੰਗ ਪੱਤਰ ਦਿੱਤਾ ਜਿਸ ਵਿਚ ਉਚੇਚੇ ਤੌਰ ’ਤੇ ਇਹ ਮੰਗ ਕੀਤੀ ਕਿ ਸਾਡੇ ਕੰਮ ਵਿੱਚ ਕਿਸੇ ਵੱਲੋਂ ਕੋਈ ਦਖਲ ਅੰਦਾਜੀ ਨਾ ਕੀਤੀ ਜਾਵੇ ਅਤੇ ਨਾਲ ਹੀ ਮੰਗ ਕੀਤੀ ਕਿ ਪੁਰਾਣੇ ਸਫ਼ਾਈ ਕਰਮਚਾਰੀਆਂ ਦੀ ਸੂਚੀ ਪੰਜਾਬ ਸਰਕਾਰ ਤੱਕ ਭੇਜੀ ਜਾਵੇ ਤਾਂ ਜੋ ਸਫ਼ਾਈ ਕਰਮਚਾਰੀਆਂ ਨੂੰ ਪੱਕੀ ਨੌਕਰੀ ਦੇਣ ਵਿਚ ਸਹਾਈ ਹੋ ਸਕੇ। ਡਿਪਟੀ ਕਮਿਸ਼ਨਰ ਸਾਹਿਬ ਨੇ ਪੂਰਨ ਰੂਪ ’ਚ ਭਰੋਸਾ ਦਵਾਇਆ ਕਿ ਜਲਦੀ ਹੀ ਇੰਨਾ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਸਫਾਈ ਕਰਮਚਾਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਸਾਗਰ ਧਵਨ, ਅਜੇ ਕੁਮਾਰ ਪ੍ਰਧਾਨ ਡੋਰ ਟੂ ਡੋਰ ਸਫ਼ਾਈ ਕਰਮਚਾਰੀ ਰੇੜ੍ਹਾ ਯੂਨੀਅਨ, ਜੱਗੀ ਬਾਬਾ, ਬੰਟੀ ਕੁਮਾਰ, ਰਾਹੁਲ ਕੁਮਾਰ, ਅਮਨ ਕੁਮਾਰ, ਵਿਕੀ ਆਦਿ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਰਹੇ।