ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਸੂਬੇ ਅੰਦਰ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਹਰਮਨਬੀਰ ਸਿੰਘ ਗਿੱਲ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਕੋਟਲੀ ਅਬਲੂ ਵਿਖੇ ਸੈਮੀਨਾਰ ਲਗਾਇਆ ਗਿਆ।

ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ
ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਸੂਬੇ ਅੰਦਰ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਹਰਮਨਬੀਰ ਸਿੰਘ ਗਿੱਲ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਕੋਟਲੀ ਅਬਲੂ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਰ 'ਚ ਹਰਮਨਬੀਰ ਸਿੰਘ ਗਿੱਲ ਐਸਐਸਪੀ ਸ੍ਰੀ ਮੁਕਤਸਰ ਸਾਹਿਬ, ਸੰਜੀਵ ਗੋਇਲ ਡੀਐਸਪੀ (ਐਨਡੀਪੀਐਸ), ਜਸਬੀਰ ਸਿੰਘ ਪੰਨੂੰ ਡੀਐਸਪੀ ਗਿੱਦੜਬਾਹਾ, ਐਸਆਈ ਹਰਪ੍ਰਰੀਤ ਕੌਰ ਮੁੱਖ ਅਫਸਰ ਥਾਣਾ ਕੋਟਭਾਈ ਆਦਿ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਟੇਜ ਦੀ ਡਿਊਟੀ ਦਵਿੰਦਰ ਸਿੰਘ ਟੈਫੀ ਬਰਾੜ ਵੱਲੋਂ ਨਿਭਾਈ ਅਤੇ ਪੁਲਿਸ ਦੀ ਅਵੈਅਰਨੈੱਸ ਟੀਮ ਦੇ ਇੰਚਾਰਜ ਏਐਸਆਈ ਹਰਮੰਦਰ ਸਿੰਘ, ਏਐਸਆਈ ਗੁਰਜੰਟ ਸਿੰਘ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਵਧੀਆ ਜੀਵਨ ਜਿਉਣ ਲਈ ਜਾਗਰੂਕ ਕੀਤਾ ਗਿਆ। ਏਐਸਆਈ ਨਾਇਬ ਸਿੰਘ ਨੂਰੀ ਵੱਲੋਂ ਧਾਰਮਿਕ ਅਤੇ ਨਸ਼ਿਆਂ ਤੇ ਗੀਤ ਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਿਤ ਕੀਤਾ। ਇਸ ਮੌਕੇ ਹਰਮਬੀਰ ਸਿੰਘ ਗਿੱਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਿਤ ਕਰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਵਿਅਕਤੀ ਮਾਨਸਿਕ ਬਿਮਾਰੀ ਦੇ ਨਾਲ ਆਰਥਿਕ ਤੰਗੀ ਦਾ ਵੀ ਸ਼ਿਕਾਰ ਹੁੰਦੇ ਹਨ। ਪੁਲਿਸ ਤਿੰਨ ਤਰੀਕੇ 'ਤੇ ਕੰਮ ਕਰ ਰਹੀ ਹੈ, ਪਹਿਲਾ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਬਚੇ ਰਹਿਣ ਲਈ ਪੇ੍ਰਿਤ ਕਰਨਾ, ਦੂਜਾ ਜੋ ਨਸ਼ਿਆਂ ਦੀ ਦਲ ਦਲ ਵਿੱਚ ਨੌਜਵਾਨ ਫਸ ਚੁੱਕੇ ਹਨ ਉਨਾਂ੍ਹ ਨੂੰ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨਾ ਅਤੇੇ ਤੀਸਰਾ ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਣਾ। ਉਨਾਂ੍ਹ ਦੱਸਿਆ ਕਿ ਕੋਟਲੀ ਅਬਲੂ ਨਸ਼ਾ ਕਮੇਟੀ ਦੁਬਾਰਾ ਬਣੀ ਹੈ, ਪੁਲਿਸ ਹਮੇਸ਼ਾ ਉਨਾਂ੍ਹ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੇਗੀ ਜਿਹੜੀ ਵੀ ਜਾਣਕਾਰੀ ਦੇਣਗੇ, ਉਨਾਂ੍ਹ ਨਸ਼ਾ ਤਸਕਰਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਨਾਂ੍ਹ ਨਸ਼ਾ ਤਸਕਰਾਂ ਪਾਸੋਂ ਕਮਰਸ਼ੀਅਲ਼ ਕੁਆਟਿਟੀ ਵਿੱਚ ਨਸ਼ਾ ਮਿਲੇਗਾ, ਉਨਾਂ੍ਹ ਦੀ 6 ਸਾਲ ਤੱਕ ਬਣਾਈ ਪੋ੍ਪਟੀ ਨੂੰ ਸੀਲ ਕਰਨ ਲਈ ਕੰਪੀਟੇਟ ਅਥਰਾਟੀ ਦਿੱਲੀ ਨੂੰ ਭੇਜਿਆ ਜਾਵੇਗਾ। ਐਸਐਸਪੀ ਨੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਹੈਲਪ ਲਾਇਨ ਨੰਬਰ 80549-42100 ਤੇ ਜਾਣਕਾਰੀ ਦਿਓ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਸੈਮੀਨਰ 'ਚ ਡਾ. ਸਵੈਮਾਨ ਦੀ ਟੀਮ ਵੱਲੋਂ ਮੈਡੀਕਲ ਚੈੱਕ ਅੱਪ ਕੈਂਪ ਵੀ ਲਗਾਇਆ ਤੇ ਮੁਫਤ ਵਿੱਚ ਇਲਾਜ਼ ਦੇ ਨਾਲ ਨਾਲ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹਰਬੰਸ ਸਿੰਘ ਪ੍ਰਰਾਧਨ, ਸ਼ੋਕੀ ਕੋਟਲੀ, ਬੇਅੰਤ ਸਿੰਘ, ਗੁਰਸਵੇਕ ਕੋਟਲੀ, ਸ਼ਮਿੰਦਰ ਸਿੰਘ ਿਢੱਲੋਂ ਬਿੱਟੂ ਮੱਲਣ ਅਤੇ ਸੀਤਾ ਸਿੰਘ ਖਾਲਸਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ ਬੱਬਾ, ਕੁਲਦੀਪ ਸਿੰਘ ਸੀਪਾ, ਕੁਲਵਿੰਦਰ ਸਿੰਘ ਪ੍ਰਧਾਨ, ਖੇਤਾ ਸਿੰਘ ਮੈਂਬਰ, ਬਲਤੇਜ ਸਿੰਘ, ਬੱਲਾ ਬਰਾੜ, ਸੁੱਖਾ ਗਰੇਵਾਲ, ਸਿਕੰਦਰ ਕੋਟਲੀ, ਸਵੈਮਾਨ ਦੀ ਟੀਮ ਵਿੱਚ ਸੂਬਾ ਸਿੰਘ ਕੋਟਲੀ,ਜੋਬਨਜੀਤ ਸਿੰਘ, ਗੁਰਸਿਮਰਨ ਬੁੱਟਰ, ਖੁੱਸ਼ ਸਿੰਘ, ਅਮਿਰਤ ਗਿੱਲ ਅਤੇ ਸੱਤ ਐਮਬੀਬੀਐਸ ਡਾਕਟਰ ਤੇ ਸਰਕਾਰੀ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।