ਸਫਾਈ ਸੇਵਕਾਂ ਨਾਲ ਗੱਲ ਨਾ ਕੀਤੀ ਤਾਂ ਪੰਜਾਬ ਅੰਦਰ ਫੈਲ ਸਕਦੀ ਹੈ ਮਹਾਮਾਰੀ : ਥਾਂਦੇਵਾਲਾ
ਜੇ ਸਰਕਾਰ ਨੇ ਸਫਾਈ ਸੇਵਕਾਂ ਨਾਲ ਗੱਲ ਨਾ ਕੀਤੀ ਤਾਂ ਪੰਜਾਬ ਅੰਦਰ ਫੈਲ ਸਕਦੀ ਹੈ ਮਹਾਂਮਾਰੀ : ਥਾਂਦੇਵਾਲਾ
Publish Date: Mon, 18 May 2026 07:27 PM (IST)
Updated Date: Mon, 18 May 2026 07:30 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਕਮੇਟੀ ਵੱਲੋਂ ਸਫਾਈ ਲਈ ਲਾਏ ਗਏ ਕਰਮਚਾਰੀ ਲਗਾਤਾਰ ਚੌਦਵੇਂ ਦਿਨ ਵੀ ਹੜਤਾਲ ’ਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਿਗੁਣੀ ਤਨਖਾਹ ਮਿਲਦੀ ਹੈ ਸਿਰਫ 10,000 ਤੇ ਉਹ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰ ਨੇ ਉਨ੍ਹਾਂ ਦੇ ਖਾਤੇ ’ਚ ਨਹੀਂ ਪਾਈ। ਉਨ੍ਹਾਂ ਦੀ ਦੂਜੀ ਮੰਗ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਤੀਜੀ ਮੰਗ ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ ਜੇ ਇਹ ਮੰਗਾਂ ਗਲਤ ਹਨ ਤਾਂ ਫਿਰ ਪੰਜਾਬ ਦੇ ਆਈਏਐਸ, ਪੀਸੀਐਸ ਅਫਸਰ ਪੰਜਾਬ ਦੇ ਐਮਐਲ ਏਐਮਪੀ ਮਨਿਸਟਰ ਇਹ ਸਾਰੇ ਕਿਉਂ ਪੁਰਾਣੀ ਪੈਨਸ਼ਨ ਲੈ ਰਹੇ ਹਨ। ਕਿਉਂਕਿ ਇਨ੍ਹਾਂ ਦੀਆਂ ਤਨਖਾਹਾਂ ਸੈਂਕੜੇ ਗੁਣਾਂ ਵੱਧ ਗਈਆਂ ਹਨ ਸਾਡੇ ਸੁੱਤੇ ਪਿਆਂ ਸਾਡੇ ਸ਼ਹਿਰ ਦੀ ਸਫਾਈ ਕਰਨ ਵਾਲੇ ਸਾਡੇ ਕਰਮਚਾਰੀ ਵੀਰ ਜੋ ਕਿ ਸ਼ਹਿਰ ਨਿਵਾਸੀਆਂ ਦੇ ਸੀਵਰੇਜ ਵਿੱਚ ਛੱਡੇ ਹੋਏ ਪਾਣੀ ਦੇ ਵਿੱਚ ਵੀ ਉਤਰਦੇ ਹਨ ਉਨ੍ਹਾਂ ਨੂੰ ਆਮ ਤੌਰ ਤੇ ਸਾਹ ਦੀ ਅਤੇ ਚਮੜੀ ਦੀ ਬਿਮਾਰੀ ਹੋ ਜਾਂਦੀ ਹੈ ਪਰ ਫਿਰ ਵੀ ਮਜਬੂਰੀ ਵਸ ਉਹ ਇਸ ਧੰਦੇ ਵਿੱਚ ਫਸੇ ਹੋਏ ਹਨ। ਸਰਕਾਰ ਨੂੰ ਕੰਧਾਂ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਸਾਰੇ ਬਾਜ਼ਾਰਾਂ ’ਚ ਇਨੀ ਗੰਦਗੀ ਪੈ ਚੁੱਕੀ ਹੈ ਕਿ ਬਾਜ਼ਾਰਾਂ ਵਿੱਚੋਂ ਲੰਘਣਾ ਮੁਸ਼ਕਿਲ ਹੈ। ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇੰਨੀ ਹੀ ਗਰਮੀ ਪੈਂਦੀ ਰਹੀ ਤਾਂ ਪੰਜਾਬ ਅੰਦਰ ਕਿਤੇ ਕੋਈ ਕਹਿਰ ਨਾ ਵਾਪਰ ਜਾਵੇ ਕਿਸੇ ਤਰਹਾਂ ਦੀ ਕੋਈ ਮਹਾਂਮਾਰੀ ਨਾ ਫੈਲ ਜਾਵੇ। ਪ੍ਰੈਸ ਨੋਟ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਸਰਕਾਰ ਨੂੰ ਬੇਨਤੀ ਹੈ ਕਿ ਸਫਾਈ ਸੇਵਕਾਂ ਨਾਲ ਬੈਠ ਕੇ ਗੱਲ ਕੀਤੀ ਜਾਵੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਅਤੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਇਆ ਜਾਵੇ। ਸਰਕਾਰ ਨੂੰ ਚੇਤਾਵਨੀ ਵੀ ਹੈ ਕਿ ਜੇਕਰ ਸਫਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਆਉਣ ਵਾਲੇ ਦਿਨਾਂ ਦੇ ’ਚ ਵੱਡੀ ਗਿਣਤੀ ਦੇ ’ਚ ਸਫਾਈ ਸੇਵਕਾਂ ਨਾਲ ਖੜ ਕੇ ਧਰਨੇ ਲਾਉਣਗੇ ਅਤੇ ਰੋਸ ਮੁਜਾਰੇ ਕਰਨਗੇ ਕਿਸੇ ਤਰ੍ਹਾਂ ਦੀ ਬਿਮਾਰੀ ਫੈਲਣ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।