ਸੀਐੱਚਸੀ ਬੱਧਨੀ ਕਲਾਂ 'ਚ ਮਨਾਇਆ ਹਾਈਪਰਟੈਂਸ਼ਨ ਕੰਟਰੋਲ ਡੇਅ
ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ
Publish Date: Sat, 16 May 2026 05:05 PM (IST)
Updated Date: Sun, 17 May 2026 04:04 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ ਵਿਖੇ ਵਿਸ਼ਵ ਹਾਈਪਰਟੈਨਸ਼ਨ ਕੰਟਰੋਲ ਡੇਅ ਸੀਨੀਅਰ ਮੈਡੀਕਲ ਅਫ਼ਸਰ ਮੰਜੂ ਨਾਹਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਮੈਡੀਕਲ ਅਫ਼ਸਰ ਡਾ ਸ਼ੁਭ ਕਰਮਨ ਨੇ ਇਸ ਸਾਲ ਦੀ ਥੀਮ ਆਓ ਰਲ ਮਿਲ ਕੇ ਸਾਰੇ ਉੱਚ ਰਕਤ ਚਾਪ ਨੂੰ ਕਾਬੂ ਕਰੀਏ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਕਿਹਾ ਕਿ ਬਦਲੀ ਹੋਈ ਜੀਵਨ ਸ਼ੈਲੀ ਸਦਕਾ ਇਹ ਬਿਮਾਰੀ ਬਹੁਤ ਤੇਜੀ ਨਾਲ ਵਧ ਰਹੀ ਹੈ। ਇਸ ਬਾਰੇ ਬਹੁਤੇ ਮਰੀਜ਼ਾਂ ਨੂੰ ਪਤਾ ਵੀ ਨਹੀਂ ਲੱਗਦਾ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਹੁਤ ਹੀ ਖ਼ਤਰਨਾਕ ਹੈ ਅਤੇ ਇਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ। ਇਸ ਮੌਕੇ ਸੀਨੀਅਰ ਸਟਾਫ਼ ਨਰਸ ਨਵਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਾਨੂੰ ਬਲੱਡ ਪ੍ਰੈਸ਼ਰ ਦੀ ਜਾਂਚ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਮਾਹਿਰ ਡਾਕਟਰ ਦੀ ਸਲਾਹ ਨਾਲ ਲੋੜ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਹਾਜ਼ਰੀਨ ਨੂੰ ਲਗਾਤਾਰ ਚੈੱਕ ਅਪ ਕਰਵਾਉਂਦੇ ਰਹਿਣ, ਰੋਜ਼ਾਨਾ ਕਸਰਤ ਕਰਨ, ਲੂਣ ਦੀ ਵਰਤੋਂ ਘੱਟ ਕਰਨ ਅਤੇ ਪੌਸ਼ਟਿਕ ਖੁਰਾਕ ਖਾਣ ਦੀ ਸਲਾਹ ਦਿੱਤੀ। ਸੀਨੀਅਰ ਸਟਾਫ਼ ਨਰਸ ਪਰਮਜੀਤ ਕੌਰ ਮੋਗਾ ਨੇ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਅਤੇ ਲੋੜੀਂਦੀ ਸਲਾਹ ਕੀਤੀ। ਗੁਰਪ੍ਰੀਤ ਸਿੰਘ ਖ਼ਾਲਸਾ ਕੁੱਸਾ ਓ ਟੀ ਅਸਿਸਟੈਂਟ ਨੇ ਕਿਹਾ ਕਿ ਹਾਈਪਰਟੈਨਸ਼ਨ ਬਾਰੇ ਜਾਗਰੂਕਤਾ ਫੈਲਾਉਣੀ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਇਸ ਬਿਮਾਰੀ ਬਾਰੇ ਹਾਜ਼ਰੀਨ ਨੂੰ ਭਰਵੀਂ ਜਾਣਕਾਰੀ ਦਿੱਤੀ। ਉਨ੍ਹਾਂ ਨਸੀਹਤ ਦਿੱਤੀ ਕਿ ਹਾਈਪਰਟੈਨਸ਼ਨ ਨੂੰ ਜੇਕਰ ਕੰਟਰੋਲ ਨਾ ਕੀਤਾ ਜਾਵੇ ਤਾਂ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਗੁਰਦਿਆਂ ਦੇ ਰੋਗ ਵੀ ਹੋਣੇ ਸੰਭਵ ਹਨ।