ਬੀਜੇਪੀ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਵਰਕਰਾਂ ’ਚ ਉਤਸ਼ਾਹ
ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਅਤੇ
Publish Date: Mon, 04 May 2026 04:26 PM (IST)
Updated Date: Tue, 05 May 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਵੇਂ ਹੀ ਸੋਮਵਾਰ ਨੂੰ ਰਾਜ ਦੇ ਵੱਖ-ਵੱਖ ਖੇਤਰਾਂ ਤੋਂ ਭਾਜਪਾ ਦੇ ਹੱਕ ਵਿਚ ਜਿੱਤ ਦੀਆਂ ਖ਼ਬਰਾਂ ਆਉਣ ਲੱਗੀਆਂ ਤੁਰੰਤ ਹੀ ਵਰਕਰ ਸੜਕਾਂ ’ਤੇ ਉਤਰ ਆਏ ਅਤੇ ਖੁਸ਼ੀਆਂ ਮਨਾਉਣ ਲੱਗ ਪਏ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਕਨਵੀਨਰ ਸੋਨੂ ਅਰੋੜਾ ਅਤੇ ਹੋਰ ਵਰਕਰਾਂ ਨੇ ਇਕ-ਦੂਜੇ ਨੂੰ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਢੋਲ ਦੀਆਂ ਧੁਨਾਂ ’ਤੇ ਖੁਸ਼ੀ ਵਿਚ ਨੱਚੇ। ਸੋਨੂ ਅਰੋੜਾ ਨੇ ਕਿਹਾ ਕਿ ਇਹ ਜਿੱਤ ਭਾਜਪਾ ਦੀ ਕੜੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਜਿੱਤ ਨਾਲ ਨਾ ਸਿਰਫ਼ ਬੰਗਾਲ ਸਗੋਂ ਆਸ-ਪਾਸ ਦੇ ਖੇਤਰਾਂ ’ਚ ਵੀ ਕਾਰਕੁਨਾਂ ਵਿਚ ਨਵੀਂ ਉਰਜਾ ਦਾ ਸੰਚਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਭਾਜਪਾ ਸਮਰਥਕਾਂ ਵੱਲੋਂ ਮਨਾਇਆ ਗਿਆ ਇਹ ਜਸ਼ਨ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਇਸ ਜਿੱਤ ਨੂੰ ਭਵਿੱਖ ਦੀ ਵੱਡੀ ਰਾਜਨੀਤੀ ਦੀ ਮਜ਼ਬੂਤ ਨੀਂਹ ਵਜੋਂ ਦੇਖ ਰਹੇ ਹਨ ਅਤੇ 2027 ’ਚ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਪੂਰੇ ਬਹੁਮਤ ਨਾਲ ਬਣੇਗੀ। ਇਸ ਮੌਕੇ ਸੁਰਿੰਦਰ ਸ਼ਰਮਾ ਗੁੱਲੂ, ਸੰਜੀਵ ਆਹੂਜਾ, ਸ਼ੈਮੀ ਚੱਢਾ, ਹੇਮੰਤ ਸੂਦ, ਗੋਲਡੀ ਵਰਮਾ, ਸਤੀਸ਼ ਧਵਨ ਤੇ ਵਿਮਲ ਜੈਨ ਆਦਿ ਹਾਜ਼ਰ ਸਨ।