ਹਨੀ ਨੇ ਕੀਤਾ ਬਿਕਰਮ ਸਿੰਘ ਹਰਾਜ ਦੇ ਦੇਹਾਂਤ ’ਤੇ ਦੁੱਖ ਸਾਂਝਾ
ਹਨੀ ਫੱਤਣਵਾਲਾ ਨੇ ਕੀਤਾ ਬਿਕਰਮ ਸਿੰਘ ਹਰਾਜ ਦੇ ਦਿਹਾਂਤ ਤੇ ਦੁੱਖ ਸਾਂਝਾ
Publish Date: Fri, 15 May 2026 06:53 PM (IST)
Updated Date: Fri, 15 May 2026 06:54 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਥੋਂ ਨੇੜਲੇ ਪਿੰਡ ਹਰਾਜ ਵਾਸੀ ਬਿਕਰਮ ਸਿੰਘ (67) ਜਿੰਨਾਂ ਦਾ ਬੀਤੇ ਦਿਨੀਂ ਹਾਰਟ ਅਟੈਕ ਹੋਣ ਕਾਰਨ ਦਿਹਾਂਤ ਹੋ ਗਿਆ ਸੀ। ਉਹਨਾਂ ਦੇ ਦਿਹਾਂਤ ਤੇ ਮ੍ਰਿਤਕ ਦੀ ਪਤਨੀ ਹਰਪਾਲ ਕੌਰ ਦਾ ਦੁੱਖ ਸਾਂਝਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਅਫਸੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਬਿਕਰਮ ਸਿੰਘ ਨਾਲ ਫੱਤਣਵਾਲਾ ਪਰਿਵਾਰ ਦੇ 50 ਸਾਲ ਪੁਰਾਣਾ ਸਬੰਧ ਹੈ। ਉਹਨਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਬੋਹੜ ਸਿੰਘ ਹਰਾਜ ਸਾਬਕਾ ਮੈੈਂਬਰ, ਗੁਰਦੇਵ ਕੌਰ ਬਰਾੜ, ਅਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਗਗਨਦੀਪ ਸਿੰਘ, ਸਾਂਜ ਬਰਾੜ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ।