ਸੁਪਰੀਮ ਕਾਨਵੈਂਟ ਸਕੂਲ ’ਚ ਮਨਾਇਆ ਹੋਲੀ ਦਾ ਤਿਉਹਾਰ
ਇਲਾਕੇ ਦੀ ਨਾਮਵਰ ਵਿੱਦਿਅਕ
Publish Date: Tue, 03 Mar 2026 03:48 PM (IST)
Updated Date: Wed, 04 Mar 2026 03:59 AM (IST)
-ਕੈਮੀਕਲ ਰੰਗਾਂ ਤੋਂ ਮੁਕਤ ਫੁੱਲਾਂ ਨਾਲ ਮਨਾਇਆ ਹੋਲੀ ਦਾ ਤਿਉਹਾਰ
-ਵਿਦਿਆਰਥੀਆਂ ਨੂੰ ਰੰਗਾਂ ਸਬੰਧੀ ਕਰਵਾਈ ਸਰਗਰਮੀ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਨਿਹਾਲ ਸਿੰਘ ਵਾਲਾ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਮੋਗਾ ਜੋ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਆਉਣ ਵਾਲੇ ਮਹੱਤਵਪੂਰਨ ਦਿਨਾਂ ਨੂੰ ਮਨਾਉਂਦੀ ਰਹਿੰਦੀ ਹੈ ਤਾਂ ਜੋ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਇਸੇ ਹੀ ਗੱਲ ਦੀ ਪੂਰਤੀ ਲਈ ਸਕੂਲ ’ਚ ਵਿਦਿਆਰਥੀਆਂ ਨੇ ਕੈਮੀਕਲ ਰੰਗਾਂ ਤੋਂ ਮੁਕਤ ਹੋਲੀ ਦਾ ਤਿਉਹਾਰ ਕੁਦਰਤੀ ਫੁੱਲਾਂ ਨਾਲ ਮਨਾਇਆ। ਇਸ ਮੌਕੇ ਨੰਨੇ ਮੁੰਨੇ ਬੱਚੇ ਵੱਖ ਵੱਖ ਰੰਗਾਂ ਦੇ ਕੱਪੜਿਆਂ ਵਿਚ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਵਿਦਿਆਰਥੀਆਂ ਦੁਆਰਾ ਇਸ ਮੌਕੇ ’ਤੇ ਹੋਲੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਡਾਂਸ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੰਗਾਂ ਬਾਰੇ ਗਤੀਵਿਧੀ ਵੀ ਕਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿਚ ਵੱਖ ਵੱਖ ਰੰਗਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਧਾਨ ਚਰਨ ਸਿੰਘ ਸਕੂਲ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਸਕੂਲ ਪ੍ਰਿੰਸੀਪਲ ਕੁੰਜੂਮੋਲ ਜੋਅ ਅਤੇ ਵਾਈਸ ਪ੍ਰਿੰਸੀਪਲ ਜਸਮੇਲ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਹੋਲੀ ਦੀ ਵਧਾਈ ਦਿੱਤੀ।