ਸਿੱਖਿਆ ਸ਼ੇਰਨੀ ਦਾ ਅਜਿਹਾ ਦੁੱਧ ਹੈ ਜੋ ਪੀਵੇਗਾ ਉਹੀ ਦਹਾੜੇਗਾ : ਸਿੱਧੂ
ਵਕੀਲ ਮਹਿਰੋਂ, ਮੋਗਾ : ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦਾ ਐਸਾ ਦੁੱਧ ਹੈ ਜੋ ਪੀਵੇਗਾ ਉਹੀ ਦਹਾੜੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਸੰਵਿਧਾਨ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਵਿਸ਼ਾਲ ਸਿੱਧੂ ਤਰਨਤਾਰਨ ਨੇ ਕੀਤਾ। ਉਨ੍ਹਾਂ ਆਪਣੀ ਮੋਗਾ ਫੇਰੀ ਦੌਰਾਨ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਮਝਣ ਦੀ ਲੋੜ ਹੈ ਤੇ ਭਾਰਤ ਸੰਵਿਧਾਨ ਸ਼ਿਮਨ ਪਿਛਲੇ ਕਈ ਸਾਲਾਂ ਤੋਂ ਅਣਪੜ, ਅਸਮਰਥ, ਬੇਰੁਜ਼ਗਾਰ ਤੇ ਸਮਾਜਿਕ ਈਰਖਾ ਦੇ ਸ਼ਿਕਾਰ ਵਰਗ ਲਈ ਬਾਬਾ ਸਾਹਿਬ ਦੇ ਦਰਸਾਏ ਮਾਰਗ ਨੂੰ ਅਗਾਂਹ ਵਧਾਉਣ ਦਾ ਕੰਮ ਕਰ ਰਹੀ ਹੈ।
Publish Date: Fri, 04 Dec 2020 02:58 PM (IST)
Updated Date: Fri, 04 Dec 2020 02:58 PM (IST)

ਵਕੀਲ ਮਹਿਰੋਂ, ਮੋਗਾ : ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦਾ ਐਸਾ ਦੁੱਧ ਹੈ ਜੋ ਪੀਵੇਗਾ ਉਹੀ ਦਹਾੜੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਸੰਵਿਧਾਨ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਵਿਸ਼ਾਲ ਸਿੱਧੂ ਤਰਨਤਾਰਨ ਨੇ ਕੀਤਾ। ਉਨ੍ਹਾਂ ਆਪਣੀ ਮੋਗਾ ਫੇਰੀ ਦੌਰਾਨ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਮਝਣ ਦੀ ਲੋੜ ਹੈ ਤੇ ਭਾਰਤ ਸੰਵਿਧਾਨ ਸ਼ਿਮਨ ਪਿਛਲੇ ਕਈ ਸਾਲਾਂ ਤੋਂ ਅਣਪੜ, ਅਸਮਰਥ, ਬੇਰੁਜ਼ਗਾਰ ਤੇ ਸਮਾਜਿਕ ਈਰਖਾ ਦੇ ਸ਼ਿਕਾਰ ਵਰਗ ਲਈ ਬਾਬਾ ਸਾਹਿਬ ਦੇ ਦਰਸਾਏ ਮਾਰਗ ਨੂੰ ਅਗਾਂਹ ਵਧਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਅੱਜ ਮੋਗਾ ਜ਼ਿਲ੍ਹੇ ਵਿੱਚ ਆਪਣੀ ਸੰਸਥਾ ਦਾ ਵਿਸਥਾਰ ਕਰਨ ਪੁਹੰਚੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ, ਹਰ ਸ਼ਹਿਰ, ਹਰ ਪਿੰਡ ਦੇ ਨਾਲ-ਨਾਲ ਘਰ ਘਰ ਵਿੱਚ ਜਾ ਕੇ ਸਿੱਖਿਆ ਦੇ ਮਹੱਤਵ ਸਬੰਧੀ ਅਤੇ ਅਣਪੜ ਲੋਕਾਂ ਨੂੰ ਉਨ੍ਹਾਂ ਦੀ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦੇਣਾ ਸਾਡੀ ਸੰਸਥਾ ਦਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਅਜਿਹੇ ਲੋਕ ਵੀ ਹਨ ਜੋ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ, ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣਾ ਸੰਸਥਾ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਵਿਸਥਾਰ ਲਈ ਜ਼ਿਲ੍ਹਾ ਮੋਗਾ ਵਿੱਚ ਜਸਵੀਰ ਸਿੰਘ ਜੱਸੀ ਨੂੰ ਜ਼ਿਲ੍ਹਾ ਪ੍ਰਧਾਨ ਤੇ ਸਚਿਨ ਕੁਮਾਰ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਲਖਵੀਰ ਸਿੰਘ ਫੌਜੀ, ਸੈਕਟਰੀ ਗੁਰਬਿੰਦਰ ਸਿੰਘ, ਦਿਲਬਾਗ ਸਿੰਘ, ਗੁਰਬਾਲੀ ਸਿੰਘ ਆਦਿ ਹਾਜ਼ਰ ਸਨ।