ਆਰਥਿਕ ਪੱਖੋ ਕਮਜ਼ੋਰ ਖਿਡਾਰੀਆਂ ਦੀ ਕੀਤੀ ਮਦਦ
ਸੁਚੇਤ ਅਤੇ ਤਰਕਵਾਦੀ
Publish Date: Sat, 25 Apr 2026 03:37 PM (IST)
Updated Date: Sun, 26 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਸੁਚੇਤ ਅਤੇ ਤਰਕਵਾਦੀ ਐੱਨਆਰਆਈ ਪਰਿਵਾਰ ਨਵਦੀਪ ਨੰਗਲ ਕੇਨੈਡਾ ਅਤੇ ਪਵਨ ਕੈਨੇਡਾ ਨੇ ਅਪਣੀ ਪਵਿੱਤਰ ਕਮਾਈ ’ਚੋਂ 5100 ਰੁਪਏ ਬਾਬਾ ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ ਦੀ ਕਮੇਟੀ ਨੂੰ ਆਰਥਿਕ ਪੱਖੋਂ ਕਮਜ਼ੋਰ ਪਹਿਲਵਾਨ ਖਿਡਾਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੇਜੇ ਗਏ। ਜਿਨ੍ਹਾਂ ਨੂੰ ਸਤਿਕਾਰਯੋਗ ਕੋਚ ਰੁਪਿੰਦਰ ਕੌਰ ਰਣਸੀਂਹ ਦੀ ਸਲਾਹ ਅਨੁਸਾਰ ਖ਼ਰਚਿਆ ਗਿਆ। 0-9 ਖਿਡਾਰੀਆਂ ਨੂੰ ਬੂਟ ਅਤੇ ਜੁਰਾਬਾਂ ਲੈ ਕੇ ਦਿੱਤੀਆਂ ਗਈਆਂ ਕਿਉਂਕਿ ਉਨ੍ਹਾ ਦੇ ਪਰਿਵਾਰ ਇਹ ਸਮੱਗਰੀ ਲੈਣ ਤੋਂ ਅਸਮੱਰਥ ਸਨ। ਅਖਾੜੇ ਦੇ ਸਾਰੇ 30 ਖਿਡਾਰੀਆਂ ਨੂੰ 15 ਕਿੱਲੋ ਕਾਲੇ ਛੋਲੇ ਖਾਣ ਵਾਸਤੇ ਭੇਟਾ ਕੀਤੇ ਗਏ। ਜੋ ਕਿ ਸਤਿਨਾਮ ਸਿੰਘ ਮਾਛੀਕੇ, ਸੁਖਦੀਪ ਧੂੜਕੋਟ ਅਤੇ ਹਰਪ੍ਰੀਤ ਰਾਮਪੁਰਾ ਦੇ ਸਹਿਯੋਗ ਨਾਲ ਵਿਤਰਿਤ ਕੀਤੇ ਗਏ। ਅਖਾੜੇ ਦੇ ਸਰਪਰਸਤ ਬਾਬਾ ਚਮਕੌਰ ਸਿੰਘ ਧੂੜਕੋਟ, ਜਨਰਲ ਸਕੱਤਰ ਛਿੰਦਰ ਧੂੜਕੋਟ, ਸੀਨੀਅਰ ਮੀਤ ਪ੍ਰਧਾਨ ਮਾਸਟਰ ਰਵਿੰਦਰ ਸਿੰਘ ਧੂੜਕੋਟ, ਐਡਵੋਕੇਟ ਦਲਜੀਤ ਧਾਲੀਵਾਲ, ਸ੍ਰੀਰਾਮਾ ਦਾਦਾ, ਜੈਲਦਾਰ ਬੂਟਾ ਸਿੰਘ, ਮੁਖਤਿਆਰ ਸਿੰਘ ਬਲਾਕ ਸੰਮਤੀ ਮੈਂਬਰ ਨੇ ਇਸ ਮੌਕੇ ਐੱਨਆਰਆਈ ਪਰਿਵਾਰਾਂ ਅਤੇ ਚੰਗੀ ਆਰਥਿਕਤਾ ਵਾਲੇ ਪਰਿਵਾਰਾਂ ਨੂੰ ਅਖਾੜੇ ਦੀ ਮਦਦ ਲਈ ਸਮੇਂ-ਸਮੇਂ ’ਤੇ ਅੱਗੇ ਆਉਣ ਦਾ ਹੋਕਾ ਦਿੱਤਾ ਗਿਆ। ਮੁੱਖ ਸੇਵਾਦਾਰ ਡਾ. ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਾਲਿਆਂ ਨੇ ਇਸ ਮੌਕੇ ਨਵਦੀਪ ਨੰਗਲ ਕੇਨੈਡਾ ਅਤੇ ਸਮੂਹ ਪਰਿਵਾਰ ਦਾ ਧੰਨਵਾਦ ਕਰਦਿਆਂ ਆਸ ਕੀਤੀ ਕਿ ਪਰਿਵਾਰ ਇਸ ਪ੍ਰਕਾਰ ਹੀ ਅੱਗੇ ਵੀ ਆਰਥਿਕ ਪੱਖੋਂ ਕਮਜ਼ੋਰ ਪਹਿਲਵਾਨ ਖਿਡਾਰੀਆਂ ਦੀ ਮਦਦ ਕਰਦਾ ਰਹੇਗਾ।