ਭਾਰੀ ਬਾਰਿਸ਼ ਤੇ ਤੇਜ਼ ਝਖੇੜੇ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
ਭਾਰੀ ਬਾਰਿਸ਼ ਤੇ ਤੇਜ਼ ਝਖੇੜੇ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
Publish Date: Wed, 08 Apr 2026 06:24 PM (IST)
Updated Date: Wed, 08 Apr 2026 06:26 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਮੰਗਲਵਾਰ ਦੇਰ ਸ਼ਾਮ ਨੂੰ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਝਖੇੜੇ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਦੋਦਾ, ਕਾਉਣੀ, ਧੂਲਕੋਟ, ਕੋਟਲੀ ਅਤੇ ਆਸ ਪਾਸ ਦੇ ਪਿੰਡਾਂ ’ਚ ਮੀਂਹ ਤੇ ਤੇਜ਼ ਝਖੇੜੇ ਨੇ ਕਿਸਾਨਾਂ ਦਾ ਹਰਾ ਚਾਰਾ ਅਤੇ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ। ਡਾ. ਸਿਕੰਦਰ ਸਿੰਘ ਧੂਲਕੋਟ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ’ਚ ਬਾਰਿਸ਼ ਦੇ ਭਰੇ ਪਾਣੀ ਅਤੇ ਉਪਰੋਂ ਤੇਜ਼ ਝਖੇੜੇ ਨੇ ਕਈ ਪਿੰਡਾਂ ’ਚ ਕਣਕਾਂ ਵਿਛਾ ਦਿੱਤੀਆਂ ਅਤੇ ਪਾਣੀ ਨਾਲ ਖਰਾਬ ਹੋ ਰਹੀਆਂ ਹਨ, ਜਿਸ ਨਾਲ ਪੱਕੀ ਕਣਕ ਦਾ ਝਾੜ ਵੀ ਘਟੇਗਾ ਅਤੇ ਬਹੁਤ ਨੁਕਸਾਨਦਾਇਕ ਹੈ। ਉਨ੍ਹਾਂ ਸਰਕਾਰ ਤੋਂ ਕਿਸਾਨਾਂ ਦੀ ਇਸ ਸੰਕਟ ’ਚ ਮਦਦ ਕਰਨ ਦੀ ਅਪੀਲ ਕੀਤੀ।