ਸਿਵਲ ਹਸਪਤਾਲ ’ਚ ਦਵਾਈਆਂ ਦਾਨ ਕੀਤੀਆ
ਹੈਲਥ ਫਾਰ ਆਲ ਸੋਸਾਇਟੀ ਨੇ ਸਿਵਲ ਹਸਪਤਾਲ ‘ਚ ਅੱਖਾਂ ਦੀਆਂ ਦਵਾਈਆ ਦਾਨ ਕੀਤੀਆ
Publish Date: Thu, 07 May 2026 04:46 PM (IST)
Updated Date: Fri, 08 May 2026 04:06 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਹੈਲਥ ਫਾਰ ਆਲ ਸੋਸਾਇਟੀ ਫਰੀਦਕੋਟ ਵੱਲੋਂ ਸਮਾਜ ਸੇਵਾ ਦੇ ਤਹਿਤ ਸਿਵਲ ਹਸਪਤਾਲ ਫਰੀਦਕੋਟ ਦੇ ਅੱਖਾਂ ਦੇ ਵਿਭਾਗ ਨੂੰ ਅੱਖਾਂ ਦੀਆਂ ਜ਼ਰੂਰੀ ਦਵਾਈਆ ਦਾਨ ਕੀਤੀਆਂ ਗਈਆਂ। ਇਸ ਮੌਕੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ (ਡਿਪਟੀ ਮੈਡੀਕਲ ਕਮਿਸ਼ਨਰ) ਨੇ ਦੱਸਿਆ ਕਿ ਸੁਸਾਇਟੀ ਨੇ ਸਿਵਲ ਹਸਪਤਾਲ ਵਿੱਚ ਲੋੜਵੰਦਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰਾਂ ਦੀ ਅੱਖ ਵਿਭਾਗ ਦੀ ਟੀਮ ਨੂੰ ਟੀਕਿਆਂ ਦੀਆਂ ਲਗਭਗ 200 ਸ਼ੀਸ਼ੀਆਂ ਦਾਨ ਕੀਤੀਆਂ। ਸੁਸਾਇਟੀ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਹੈਲਥ ਫਾਰ ਆਲ ਸੁਸਾਇਟੀ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕਰਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਸੁਸਾਇਟੀ ਨੇ ਕੁਝ ਸਮਾਂ ਪਹਿਲਾ ਆਪਣਾ ਘਰ ਆਸ਼ਰਮ ਵਿੱਚ ਰਹਿ ਰਹੇ ਲਵਾਰਸ ਵਿਅਕਤੀਆਂ ਲਈ ਕੈਲਸ਼ੀਅਮ ਦੇ 1000 ਕੈਪਸੂਲ ਦੇ ਸਹਾਇਤਾ ਕੀਤੀ ਸੀ। ਉਹਨਾਂ ਕਿਹਾ ਕਿ ਲੋੜਵੰਦ ਬੁਜਰਗ, ਵਿਧਵਾ ਤੇ ਅੰਗਹੀਣਾਂ ਨੂੰ ਲੋਹੜੀ ਦੀਵਾਲੀ ਅਤੇ ਹੋਰ ਦਿਨ ਤਿਉਹਾਰ ਮੌਕੇ ਰਾਸ਼ਨ ਅਤੇ ਮਿਠਾਈਆਂ, ਫਲ ਗਰਮ ਕੱਪੜੇ ਆਦਿ ਵੰਡ ਕੇ ਤਿਉਹਾਰਾਂ ਦੀਆਂ ਖੁਸ਼ੀਆ ਸਾਂਝੀਆਂ ਕੀਤੀਆ ਸਨ। ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਜਿੱਥੇ ਸਿਹਤ ਸੇਵਾਵਾਂ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ ਉੱਥੇ ਅਤਿ ਲੋੜਵੰਦਾਂ, ਬੁਜਰਗਾਂ ਤੇ ਬੱਚਿਆਂ ਦੀ ਹਰ ਤਰਾਂ ਦੀ ਸਹਾਇਤਾ ਵਿੱਚ ਵੀ ਮਦਦ ਕਰਦੀ ਰਹੇਗੀ। ਉਹਨਾਂ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਪੜਾਈ ਜਾਰੀ ਰੱਖਣ ਲਈ ਕਿਤਾਬਾਂ ਅਤੇ ਫੀਸ ਭਰ ਕੇ ਮਦਦ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਸੁਸਾਇਟੀ ਸਮੇਂ ਸਮੇਂ ਤੇ ਸਿਵਲ ਹਸਪਤਾਲ ਵਿੱਚ ਮਰੀਜਾਂ ਨੂੰ ਫਲ, ਕੰਬਲ ਅਤੇ ਟੀਬੀ ਦੇ ਮਰੀਜਾਂ ਨੂੰ ਪੋਸ਼ਟਿਕ ਖੁਰਾਕ ਦੀਆਂ ਕਿੱਟਾਂ ਆਦਿ ਘਰੇਲੂ ਵਰਤੋ ਲਈ ਸਮੇਂ ਸਮੇਂ ਤੇ ਵੰਡਦੀ ਰਹਿੰਦੀ ਹੈ । ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ (ਡਿਪਟੀ ਮੈਡੀਕਲ ਕਮਿਸ਼ਨਰ) ਅਤੇ ਜਨਰਲ ਸਕੱਤਰ ਵਿਜੇ ਸੂਰੀ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਹੀ ਲੋਕਾਂ ਦੀ ਭਲਾਈ ਲਈ ਅੱਗੇ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਇਕ ਨੂੰ ਆਪਣੇ ਯੋਗਦਾਨ ਨਾਲ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਅਤੇ ਚੀਫ ਫਾਰਮਾਸਿਸਟ ਸੁਨੀਲ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜਿਰ ਸਨ।