ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ
ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ
Publish Date: Thu, 07 May 2026 03:50 PM (IST)
Updated Date: Fri, 08 May 2026 04:03 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਬੱਸ ਸਟੈਂਡ ਮੋਗਾ ਵਿਖ਼ੇ ਹੋਈ। ਇਸ ਮੀਟਿੰਗ ਨੂੰ ਨਾਇਬ ਸਿੰਘ, ਮਨਜੀਤ ਸਿੰਘ ਅਤੇ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਜਿਨ੍ਹਾਂ ਵਿਚ 2.59 ਦਾ ਗੁਨਾਕ ਦੇਣਾ, ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ 16 ਫ਼ੀਸਦੀ ਡੀਏ ਦੇਣਾ, ਪੈਨਸ਼ਨ ਦਾ ਭੁਗਤਾਨ ਸਮੇਂ ਸਿਰ ਕਰਨਾ ਸੰਬੰਧੀ ਅਪਣਾਈ ਗਈ ਬੇਰੁਖ਼ੀ ਵਾਲੇ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਮਿਆਰੀ ਸਿਹਤ, ਸਿੱਖਿਆ ਸਹੂਲਤਾਂ ਅਤੇ ਰੁਜ਼ਗਾਰ ਦੇਣ ਦੀ ਮੰਗ ਕੀਤੀ। ਇਸ ਮੌਕੇ ਮਲਕੀਤ ਕੌਰ, ਬਿੰਦਰਜੀਤ ਕੌਰ, ਨਛੱਤਰ ਕੌਰ, ਹਰਮੇਸ਼ ਕੁਮਾਰੀ, ਮਨਮੋਹਨ ਰਾਏ, ਜੀਆ ਲਾਲ, ਜੋਗਿੰਦਰਪਾਲ, ਬੰਤਾ ਸਿੰਘ, ਮਲਕੀਤ ਸਿੰਘ ਡਗਰੂ, ਬਸੰਤ ਸਿੰਘ, ਬਲਦੇਵ ਰਾਜ ਚੋਪੜਾ, ਅਮਰਜੀਤ ਸਿੰਘ, ਬਲਵਿੰਦਰ ਸ਼ਰਮਾ, ਨਿਰਮਲ ਸਿੰਘ, ਮਲਕੀਤ ਸਿੰਘ, ਬਲਵਿੰਦਰ ਗਿੱਲ, ਬਲੌਰ ਸਿੰਘ, ਬਲਵੀਰ ਸਿੰਘ, ਮੱਖਣ ਸਿੰਘ, ਰੇਸ਼ਮ ਸਿੰਘ, ਬੇਅੰਤ ਸਿੰਘ ਅਤੇ ਸ਼ਾਮ ਲਾਲ ਆਦਿ ਹਾਜ਼ਰ ਸਨ।