ਹਾਰਵਰਡ ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ
ਬਾਘਾਪੁਰਾਣਾ ਇਲਾਕੇ ਬਾਘਾਪੁਰਾਣਾ ਇਲਾਕੇ ਬਾਘਾਪੁਰਾਣਾ ਇਲਾਕੇ ਬਾਘਾਪੁਰਾਣਾ ਇਲਾਕੇ
Publish Date: Sun, 17 May 2026 03:19 PM (IST)
Updated Date: Mon, 18 May 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਾਘਾਪੁਰਾਣਾ: ਬਾਘਾਪੁਰਾਣਾ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾ ਸੈਸ਼ਨ 2025-26 ਲਈ ਬਾਰਵੀਂ ਜਮਾਤ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਵੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ, ਜੋ ਸਕੂਲ ਦੀ ਲਗਾਤਾਰ ਉੱਚੀ ਵਿਦਿਅਕ ਪ੍ਰਦਰਸ਼ਨਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਗੁਰਸਿਮਰਨ ਸਿੰਘ ਨੇ 93.2 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਜਸ਼ਨਪ੍ਰੀਤ ਸਿੰਘ ਨੇ 92.8 ਫੀਸਦੀ ਅਤੇ ਗੁਣਤਾਸ਼ ਕੌਰ ਗਿੱਲ ਨੇ 92.4 ਫੀਸਦੀ ਅੰਕ ਹਾਸਲ ਕਰ ਕੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸੁਨੈਨਾ ਨੇ 91.4ਫੀਸਦੀ, ਹਰਪ੍ਰੀਤ ਕੌਰ ਨੇ 90.2 ਫੀਸਦੀ, ਲਿਸ਼ਕਾ ਨੇ 88.4ਫੀਸਦੀ, ਹਰਮਨਜੋਤ ਕੌਰ ਅਤੇ ਅਰਸ਼ਦੀਪ ਕੌਰ ਨੇ 86.2-86.2ਫੀਸਦੀ, ਹਰਜੋਤ ਕੌਰ ਨੇ 84.8 ਫੀਸਦੀ ਅਤੇ ਕਰਨਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ 83.2-83.2 ਫੀਸਦੀ ਅੰਕ ਪ੍ਰਾਪਤ ਕੀਤੇ। ਹੋਰ ਵਿਦਿਆਰਥੀਆਂ ਵਿਚ ਜਸਕਰਨ ਸਿੰਘ ਸਿੱਧੂ ਅਤੇ ਗੁਰਵੀਰ ਸਿੰਘ ਨੇ 81.2 ਫੀਸਦੀ, ਕੁਦਰਤ, ਪ੍ਰਭਜੀਤ ਕੌਰ ਅਤੇ ਸੁਖਦੀਪ ਸਿੰਘ ਬਰਾੜ ਨੇ 79.8ਫੀਸਦੀ, ਸਿਮਰਨਜੋਤ ਕੌਰ ਨੇ 78.4 ਫੀਸਦੀ, ਜਸ਼ਨਪ੍ਰੀਤ ਕੌਰ ਨੇ 78 ਫੀਸਦੀ, ਹਰਮਨ ਕੁਮਾਰ, ਜੈਸਮੀਨ ਕੌਰ ਚਹਿਲ ਅਤੇ ਜਸਲੀਨ ਕੌਰ ਨੇ 77 ਫੀਸਦੀ, ਮਨਪ੍ਰੀਤ ਕੌਰ ਨੇ 73 ਫੀਸਦੀ, ਮਨਵਿੰਦਰ ਸਿੰਘ ਨੇ 72.4ਫੀਸਦੀ, ਮਾਹੀ ਪਾਲ ਸਿੰਘ ਪੁਰਬਾ ਨੇ 71ਫੀਸਦੀ, ਈਸ਼ਮਨਦੀਪ ਕੌਰ ਨੇ 71.4ਫੀਸਦੀ, ਬ੍ਰਿਜ ਮੋਹਨ ਨੇ 70.8ਫੀਸਦੀ, ਹਰਮਨਪ੍ਰੀਤ ਸਿੰਘ ਨੇ 70.6ਫੀਸਦੀ ਅਤੇ ਸਿਮਰਨਜੀਤ ਕੌਰ ਨੇ 70.4 ਫੀਸਦੀ ਅੰਕ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਨਵਦੀਪ ਸਿੰਘ ਬਰਾੜ, ਡਾਇਰੈਕਟਰ ਇੰਜੀਨੀਅਰ ਜਗਦੀਪ ਸਿੰਘ ਬਰਾੜ, ਪ੍ਰੈਜੀਡੈਂਟ ਨਵਜੋਤ ਕੌਰ ਬਰਾੜ, ਕੋਆਰਡੀਨੇਟਰ ਗੀਤਾ ਸ਼ਰਮਾ ਅਤੇ ਕਮਲਜੀਤ ਕੌਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਕਾਮਯਾਬੀ ਦੇ ਪਿੱਛੇ ਅਧਿਆਪਕਾਂ ਦੀ ਕਠਿਨ ਮਿਹਨਤ, ਮਾਪਿਆਂ ਦਾ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਦਾ ਵੱਡਾ ਯੋਗਦਾਨ ਹੈ। ਸਕੂਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉੱਚ ਦਰਜੇ ਦਾ ਨਤੀਜਾ ਦੇ ਕੇ ਇਲਾਕੇ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਰਿਹਾ ਹੈ। ਇਹ ਨਤੀਜੇ ਸਾਬਤ ਕਰਦੇ ਹਨ ਕਿ ਹਾਰਵਰਡ ਕਾਨਵੈਂਟ ਸਕੂਲ ਵਿੱਦਿਆ ਦੇ ਖ਼ੇਤਰ ਵਿਚ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ।