ਸੇਵਾਮੁਕਤੀ ’ਤੇ ਲੈਕਚਰਾਰ ਹਰਜੰਟ ਬੌਡੇ ਨੂੰ ਦਿੱਤੀ ਵਿਦਾਇਗੀ ਪਾਰਟੀ
ਸ਼ਹੀਦ ਸਿਪਾਹੀ ਹਰਵਿੰਦਰਸੇਵਾਮੁਕਤੀ ’ਤੇ ਲੈਕਚਰਾਰ ਹਰਜੰਟ ਬੌਡੇ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Sun, 03 May 2026 03:32 PM (IST)
Updated Date: Mon, 04 May 2026 04:02 AM (IST)

ਸਰਕਾਰੀ ਸਕੂਲ ਰੌਂਤਾ ’ਚ ਗਣਿਤ ਦੇ ਲੈਕਚਰਾਰ ਵਜੋਂ 32 ਸਾਲ ਨਿਭਾਈਆਂ ਸ਼ਾਨਦਾਰ ਸੇਵਾਵਾਂ ਮਨਪ੍ਰੀਤ ਸਿੰਘ ਮੱਲੇਆਣਾ, ਸਟਾਫ਼ ਰਿਪੋਰਟਰ 0 ਪੰਜਾਬੀ ਜਾਗਰਣ ਮੋਗਾ: ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਮੈਥ ਦੇ ਲੈਕਚਰਾਰ ਹਰਜੰਟ ਸਿੰਘ ਬੌਡੇ ਸਕੱਤਰ ਜਨਰਲ ਅਧਿਆਪਕ ਦਲ ਪੰਜਾਬ ਦੀ ਆਪਣੀ 32 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ ਮੁਕਤ ’ਤੇ ਵਿਦਾਇਗੀ ਸਮਾਰੋਹ ਸਕੂਲ ਰੌਂਤਾ ਵਿਖੇ ਹੋਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮਾਰੋਹ ਵਿਚ ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਤਜਿੰਦਰ ਸਿੰਘ ਸੰਘਰੇੜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ, ਭਜਨ ਸਿੰਘ ਗਿੱਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਦਿਗਵਿਜੇਪਾਲ ਸ਼ਰਮਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਗੁਰਸੇਵਕ ਸਿੰਘ, ਸਿਕੰਦਰ ਸਿੰਘ ਭਾਗੀਕੇ, ਗੁਰਜੀਤ ਸਿੰਘ ਮਾਛੀਕੇ ਸੂਬਾ ਜਨਰਲ ਸਕੱਤਰ, ਕੁਲਵਿੰਦਰ ਸਿੰਘ ਖ਼ਾਲਸਾ ਪ੍ਰਧਾਨ ਅਧਿਆਪਕ ਦਲ ਜ਼ਿਲ੍ਹਾ ਮੋਗਾ, ਜਨਰਲ ਸਕੱਤਰ ਤੇਜਿੰਦਰ ਸਿੰਘ, ਬਲਾਕ ਪ੍ਰਧਾਨ ਸੁਖਦਰਸ਼ਨ ਸਿੰਘ ਨੰਗਲ, ਹੈੱਡ ਮਾਸਟਰ ਬਲਬੀਰ ਸਿੰਘ ਬੀੜ ਰਾਊਕੇ, ਸ਼ਿੰਦਰਪਾਲ ਸਿੰਘ ਢਿੱਲੋਂ, ਡਾਕਟਰ ਖੁਸ਼ਵਿੰਦਰ ਕੌਰ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਜਸਵਿੰਦਰ ਸਿੰਘ ਗਰਚਾ, ਪ੍ਰਿੰਸੀਪਲ ਮੀਨਾ ਰਾਣੀ, ਸੁਖਰਾਜ ਸਿੰਘ ਸਮਾਧ ਭਾਈ, ਗੁਰਮੀਤ ਕੌਰ, ਲੈਕਚਰਾਰ ਮਨੋਹਰ ਸਿੰਘ, ਗੁਰਬਖ਼ਸ਼ ਸਿੰਘ ਮਾਛੀਕੇ, ਜਸਵਿੰਦਰ ਕੁਮਾਰ ਰਾਊਕੇ ਅਤੇ ਇੰਦਰਜੀਤ ਸਿੰਘ ਲੁਹਾਰਾ ਆਦਿ ਬੁਲਾਰਿਆਂ ਨੇ ਹਰਜੰਟ ਸਿੰਘ ਬੌਡੇ ਦੇ ਸਿੱਖਿਆ, ਸਮਾਜ ਅਤੇ ਅਧਿਆਪਕ ਹਿੱਤਾਂ ਲਈ ਜਥੇਬੰਦਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਸਮੇਂ ਵਿਚ ਵੀ ਸਿੱਖਿਆ ਵਿਭਾਗ ਅਤੇ ਅਧਿਆਪਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਰਹਿਣ ਲਈ ਕਿਹਾ। ਬੁਲਾਰਿਆਂ ਨੇ ਉਨ੍ਹਾਂ ਦੀ ਉਨ੍ਹਾਂ ਦੀ ਸਹਿਣਸ਼ੀਲਤਾ, ਮਿਲਾਪੜੇ ਸੁਭਾਅ, ਹਰ ਕਿਸੇ ਦਾ ਸਤਿਕਾਰ ਅਤੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮਾਂ ਖਾਸ ਤੌਰ ’ਤੇ ਆਪਣੇ ਪਿੰਡ ਬੌਡੇ ਵਿਖੇ ਲਗਾਤਾਰ 26 ਸਾਲ ਸੇਵਾਵਾਂ ਨਿਭਾਉਣ ਸਮੇਂ ਵਿਦਿਆਰਥੀਆਂ ਅਤੇ ਸਮਾਜ ਵਿਚ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੰਟ ਸਿੰਘ ਦੀ ਧਰਮਪਤਨੀ ਮਹਿੰਦਰ ਕੌਰ ਧਾਲੀਵਾਲ, ਬੇਟੀ ਡਾਕਟਰ ਖੁਸ਼ਵਿੰਦਰ ਕੌਰ, ਜਵਾਈ ਡਾਕਟਰ ਕੁਲਵੀਰ ਸਿੰਘ ਢਿੱਲੋਂ, ਅਰਸ਼ਦੀਪ ਕੌਰ, ਅਨਮੋਲ ਸਿੰਘ, ਜਸਵਿੰਦਰ ਸਿੰਘ ਸਰਪੰਚ ਬੌਡੇ, ਅਮਰਜੀਤ ਸਿੰਘ ਪੰਚ, ਜਸਪਾਲ ਸਿੰਘ ਪੰਚ ਅਤੇ ਸਮੁੱਚੀ ਪੰਚਾਇਤ ਬੌਡੇ, ਗੁਰਸੇਵਕ ਸਿੰਘ ਸਰਪੰਚ ਰੌਂਤਾ, ਮਨਜੀਤ ਸਿੰਘ ਨੰਬਰਦਾਰ, ਗੁਰਬੰਤ ਸਿੰਘ ਰੌਂਤਾ, ਕੈਪਟਨ ਹਰਬੰਸ ਸਿੰਘ ਅਤੇ ਸੁਖਮੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ, ਜਸਪ੍ਰੀਤ ਜੱਸੀ ਵਾਲੀਵਾਲ ਕਲੱਬ, ਸੂਸਾ ਗਰੁੱਪ ਬੌਡੇ ਮਹਿੰਦਰ ਸਿੰਘ ਜੱਸੀ, ਕੁਲਦੀਪ ਸਿੰਘ ਫੂਲੇਵਾਲਾ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।ਇਸ ਮੌਕੇ ਵੱਖ ਵੱਖ ਜਥੇਬੰਦੀਆਂ, ਸੰਸਥਾਵਾਂ, ਸਕੂਲਾਂ ਅਤੇ ਵਿਸ਼ੇਸ਼ ਤੌਰ ’ਤੇ ਰੌਂਤਾ ਸਕੂਲ ਅਤੇ ਅਧਿਆਪਕ ਦਲ ਪੰਜਾਬ ਵੱਲੋਂ ਹਰਜੰਟ ਸਿੰਘ ਬੌਡੇ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿਚ ਹਰਜੰਟ ਸਿੰਘ ਬੌਡੇ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਅਤੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ ਲਈ ਵਿਸ਼ਵਾਸ ਦਿਵਾਉਂਦਿਆਂ ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਲਈ ਆਪਣੇ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਨਕਦ ਸਹਾਇਤਾ ਅਤੇ ਸਕੂਲ ਦੇ ਦਰਜਾਚਾਰ ਕਰਮਚਾਰੀਆਂ ਲਈ ਵਿਸ਼ੇਸ਼ ਤੋਹਫ਼ੇ ਦਿੱਤੇ ਗਏ।