ਗੁਰੂ ਗੋਬਿੰਦ ਸਿੰਘ ਸਕੂਲ ਦੇ ਬੱਚਿਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ
ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
Publish Date: Mon, 04 May 2026 03:41 PM (IST)
Updated Date: Tue, 05 May 2026 04:02 AM (IST)

ਅਥਲੈਟਿਕਸ ਮੁਕਾਬਲਿਆਂ ’ਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਰਸ਼ਦੀਪ ਸੋਨੀ ਪੰਜਾਬੀ ਜਗਾਰਣ ਸਾਦਿਕ : ਸੀ.ਆਈ.ਐਸ.ਸੀ.ਈ ਦੇ ਮੋਗਾ ਜ਼ੋਨ ਪੱਧਰ ਤੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜਿਸ ਵਿੱਚ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਹਰ ਇੱਕ ਮੁਕਾਬਲੇ ਵਿੱਚ ਪੂਰੇ ਜਜ਼ਬੇ ਨਾਲ ਆਪਣੇ ਸਕੂਲ ਦੀ ਕਾਬਲੀਅਤ ਦਿਖਾਈ। ਇਹ ਖੇਡਾਂ ਅੰਡਰ 19, ਅੰਡਰ 17, ਅਤੇ ਅੰਡਰ 14 ਤਿੰਨ ਗਰੁੱਪਾਂ ਦੇ ਵਿੱਚ ਹੋਈਆਂ । ਸਕੂਲ ਦੇ ਖਿਡਾਰੀਆਂ ਨੇ 100 ਮੀਟਰ, 200 ਮੀਟਰ, 400 ਮੀਟਰ ਦੌੜ, ਲੌਗ ਜੰਪ, ਹਾਈ ਜੰਪ, ਸ਼ੋਟ ਪੁੱਟ, ਹੈਮਰ ਥਰੋ ਵਰਗੀਆਂ ਖੇਡਾਂ ਵਿੱਚ ਹਿੱਸਾ ਲਿਆ । ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਗੋਲਡ ਮੈਡਲ, ਸਿਲਵਰ ਮੈਡਲ ਤੇ ਬ੍ਰੋਂਜ਼ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਪਹਿਲਾ ਸਥਾਨ ਹਾਸਲ ਕਰਕੇ ਅੰਡਰ 19 ਵਿੱਚ ਖੁਸ਼ਪ੍ਰੀਤ ਕੌਰ ਸ਼ਾਟਪੁੱਟ ਤੇ ਡਿਸਕਸ ਥਰੋ, ਗੁਰਤੇਸ਼ਵਰਜੀਤ ਸਿੰਘ ਹੈਮਰਥਰੋ, ਅੰਡਰ 17 ਪਰਨੀਤ ਕੌਰ ਹਾਈਜੰਪ, ਗੁਰਮਨਪ੍ਰੀਤ ਸਿੰਘ ਜੈਵਲਿਨ ਥਰੋ ਵਿਚੋਂ ਗੋਲਡ ਮੈਡਲ ਜਿੱਤਿਆ । ਇਸੇ ਤਰ੍ਹਾਂ ਦੂਸਰਾ ਸਥਾਨ ਹਾਸਲ ਕਰਕੇ ਅੰਡਰ 19 ਸ਼ਰਨਦੀਪ ਕੌਰ 200 ਮੀਟਰ, ਦਿਲਤਾਜ ਸਰਾਂ 400 ਮੀਟਰ, ਗੁਰਮਨਪ੍ਰੀਤ ਸਿੰਘ 100 ਮੀਟਰ, ਲਵੋਰਜਨ ਸਿੰਘ 400 ਮੀਟਰ, ਅੰਡਰ 14 ਗੁਰਸੀਰਤ ਕੌਰ ਡਿਸਕਸ ਥਰੋ, ਅਭੀਜੋਤ ਸਿੰਘ 80 ਮੀਟਰ (ਹਰਡਲ) ਵਿੱਚ ਸਿਲਵਰ ਮੈਡਲ ਜਿੱਤਿਆ। ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਅੰਡਰ 19 ਸਿਮਰਨਦੀਪ ਕੌਰ 200 ਮੀਟਰ, ਸ਼ਰਨਦੀਪ ਕੌਰ ਲੌਂਗ ਜੰਪ, ਭੁਪਿੰਦਰਜੀਤ ਸਿੰਘ 400 ਮੀਟਰ, ਗੁਰਤੇਸ਼ਵਰਜੀਤ ਸਿੰਘ ਸ਼ੋਟ ਪੁੱਟ, ਸੁਖਮਨਪ੍ਰੀਤ ਸਿੰਘ ਡਿਸਕਸ ਥਰੋ, ਅੰਡਰ 17 ਲਵਰੋਜਨ ਸਿੰਘ 800 ਮੀਟਰ ਵਿੱਚ ਕਰਕੇ ਬ੍ਰੋਜ਼ ਮੈਡਲ ਜਿੱਤਿਆ ।ਸਕੂਲ ਲਈ ਬਹੁਤ ਮਾਣ ਵਾਲੀ ਗੱਲ ਇਹ ਹੈ ਕਿ ਸਾਰੇ ਹੀ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਨੇ ਆਪਣੇ ਆਪਣੇ ਇਵੈਂਟ ਵਿੱਚ ਸ਼ਾਨਦਾਰ ਸਥਾਨ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨੇ ਸਭ ਦਾ ਦਿਲ ਜਿੱਤ ਲਿਆ। ਸਕੂਲ ਦੇ ਪ੍ਰਿੰਸੀਪਲ ਅਨਿਲ ਸ਼ਰਮਾਂ ਅਤੇ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਤਾਉਂਦਿਆਂ ਹੋਇਆ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜਰੂਰੀ ਹਨ ਇਸੇ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ,ਟੀਮਵਰਕ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਧਿਆਪਕਾਂ ਅਤੇ ਕੋਚਿੰਗ ਸਟਾਫ ਨੇ ਵੀ ਖਿਡਾਰੀਆਂ ਦੀ ਤਿਆਰੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਜਿਸ ਨਾਲ ਵਿਦਿਆਰਥੀਆਂ ਨੇ ਇਸ ਮੈਦਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮਾਪਿਆਂ ਨੇ ਇਹਨਾਂ ਬੱਚਿਆਂ ਦੀ ਉਪਲੱਬਧੀ ਤੇ ਮਾਨ ਮਹਿਸੂਸ ਕੀਤਾ ਤੇ ਸਕੂਲ ਦੇ ਇਸ ਉਪਰਾਲੇ ਨੂੰ ਭਰਪੂਰ ਸ਼ਿਲਾਘਾਕੀਤਾ । ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਮੋਗਾ ਜ਼ੋਨ ਵਲੋਂ ਉਹਨਾਂ ਨੂੰ ਰੀਜ਼ਨਲ ਖੇਡਾਂ ਇੰਟਰ ਸਟੇਟ ਦੇ ਅਗਲੇ ਮੁਕਾਬਲਿਆਂ ਲਈ ਚੁਣਿਆ ਗਿਆ।ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਇਹ ਸਫਲਤਾ ਭਵਿੱਖ ਵਿੱਚ ਹੋਰ ਵੱਡੀਆਂ ਉਪਲਬੱਧੀਆਂ ਦੀ ਪ੍ਰੇਰਨਾ ਬਣੇਗੀ।ਇਸ ਮੌਕੇ ਸਮੂਹ ਸਟਾਫ ਹਾਜਰ ਸੀ।