ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਸਮਾਪਤ
ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਸਮਾਪਤ
Publish Date: Mon, 01 Sep 2025 06:55 PM (IST)
Updated Date: Mon, 01 Sep 2025 06:58 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਹੋਇਆਂ ਮਲੋਟ ਤੇ ਗੁਰਦੁਆਰਾ ਭਾਈ ਜਗਤਾ ਜੀ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ, ਰਣਜੀਤ ਸਿੰਘ ਜੀ ਸੇਵਾ ਪੰਥੀ, ਜਗਜੀਤ ਸਿੰਘ ਜੀ ਸੇਵਾ ਪੰਥੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਨ੍ਹਾਂ ਗੁਰਮਤਿ ਸਮਾਗਮਾਂ ’ਚ ਮਲੋਟ, ਅਬੋਹਰ, ਜਲਾਲਾਬਾਦ, ਫਾਜ਼ਿਲਕਾ ਡੱਬਵਾਲੀ, ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਹੋਇਆਂ ਇਨ੍ਹਾਂ ਗੁਰਮਤਿ ਸਮਾਗਮਾਂ ਦਾ ਲਾਹਾ ਲਿਆ। ਇਨ੍ਹਾਂ ਗੁਰਮਤਿ ਸਮਾਗਮਾਂ ’ਚ ਗੁਨਿਆਣਾ ਭਾਈ ਜਗਤਾ ਮੁੱਖ ਸਥਾਨ ਤੋਂ ਹਰਿੰਦਰ ਸਿੰਘ ਟੀਟੂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਗੁਰਸ਼ਰਨ ਸਿੰਘ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਨ੍ਹਾਂ ਗੁਰਮਤਿ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਹੋਇਆਂ ਜਿੱਥੇ ਇਸ ਹਰਿੰਦਰ ਸਿੰਘ ਟੀਟੂ ਨੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਸੰਗਤਾਂ ਨੂੰ ਅਪੀਲ ਕੀਤੀ ਉੱਥੇ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲਿਆਂ ਨੇ ਨੌਜਵਾਨ ਵੀਰਾਂ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ ਸਾਬਤ ਸੂਰਤ ਹੋ ਕੇ ਸਿੱਖ ਸੰਗਤਾਂ ਲਈ ਰੋਲ ਮਾਡਲ ਵਜੋਂ ਵਿਚਰਨ ਅਤੇ ਆਪਣੇ ਅਮੀਰ ਸ਼ਹੀਦੀ ਸੱਭਿਆਚਾਰਕ ਵਿਰਸੇ ਨਾਲ ਜੁੜਨ ਦੀ ਤਾਕੀਦ ਕੀਤੀ। ਤਿਨਾਂ ਗੁਰਮਤਿ ਸਮਾਗਮਾਂ ’ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਨਿਭਾਈ। ਇਨ੍ਹਾਂ ਗੁਰਮਤਿ ਸਮਾਗਮਾਂ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਾਂਪੁਰਸ਼ਾਂ ਭਾਈ ਗੁਰਸ਼ਰਨ ਸਿੰਘ ਦੇ ਕੀਰਤਨੀ ਜਥੇਦਾਰ ਉਨ੍ਹਾਂ ਦੇ ਨਾਲ ਆਈਆਂ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਤੁਲਸਾ ਸਿੰਘ, ਧਰਮ ਸਿੰਘ, ਸਰਦੂਲ ਸਿੰਘ ਸ਼ੇਰਾਂਵਾਲਾ, ਪਰਵਿੰਦਰ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ ਮੱਕੜ ,ਜੋਗਿੰਦਰ ਸਿੰਘ, ਬਿੰਦਰ ਸਿੰਘ ਡੰਗ, ਰਾਜੂ ਕਾਲੜਾ, ਅਮਨਪ੍ਰੀਤ ਸਿੰਘ ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ ਨਾਗੀ, ਅਮਰੀਕ ਸਿੰਘ ਕਲਸੀ, ਕੁਲਵੰਤ ਸਿੰਘ ਮੱਕੜ, ਹਰਪਾਲ ਸਿੰਘ ਵਿਰਦੀ, ਵਿੱਕੀ ਵਿਰਦੀ, ਬਾਬੂ ਸਿੰਘ, ਹਰਜਿੰਦਰ ਸਿੰਘ ਮੌੜ, ਸ਼ਰਨਜੀਤ ਸਿੰਘ, ਹਰਮੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਦਲੀਪ ਸਿੰਘ, ਅਜਾਇਬ ਸਿੰਘ, ਅਜੀਤ ਸਿੰਘ ਕੰਗਨਖੇੜਾ, ਅਮਨਦੀਪ ਸਿੰਘ ਪਟਵਾਰੀ, ਸੁਖਪ੍ਰੀਤ ਸਿੰਘ ਹਾਜ਼ਰ ਸਨ।