ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੰਚਾਇਤ ਸਮੂਹ ਬਲਾਕ ਸੰਮਤੀਆਂ ਅਤੇ ਸਮੂਹ ਗ੍ਰਾਮ ਪੰਚਾਇਤਾਂ ਵਿਚ ਗ੍ਰਾਮ ਸਭਾ ਇਜਲਾਸ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਮੁਕਤਸਰ

ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੰਚਾਇਤ ਸਮੂਹ ਬਲਾਕ ਸੰਮਤੀਆਂ ਅਤੇ ਸਮੂਹ ਗ੍ਰਾਮ ਪੰਚਾਇਤਾਂ ਵਿਚ ਗ੍ਰਾਮ ਸਭਾ ਇਜਲਾਸ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਮੁਕਤਸਰ ਸਾਹਿਬ ਅਤੇ ਸੁਰਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਪੰਚਾਇਤ ਸਕੱਤਰ ਤੇ ਸਮੂਹ ਵਿਭਾਗਾਂ ਦੀ ਟੇ੍ਨਿੰਗ ਬੀਤੇ ਦਿਨੀਂ ਮੀਟਿੰਗ ਹਾਲ, ਡੀਸੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ। ਇਸ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਚਾਇਤੀ ਰਾਜ ਮੰਤਰਾਲੇ, ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਸਾਲ ਦੀ ਤਰਾਂ੍ਹ 'ਸਾਡੀ ਯੋਜਨਾ ਸਾਡਾ ਵਿਕਾਸ' ਸਕੀਮ ਅਧੀਨ 02 ਅਕਤੂਬਰ 2022 ਤੋਂ 31 ਜਨਵਰੀ 2023 ਤੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਜ਼ਿਲ੍ਹਾ ਪੱਧਰ, ਬਲਾਕ ਪੱਧਰ ਅਤੇ ਗਰਾਮ ਪੰਚਾਇਤ ਪੱਧਰ 'ਤੇ ਵਿੱਤੀ ਸਾਲ 2023-24 ਲਈ ਪਲਾਨ ਕਰਨ ਲਈ ਗ੍ਰਾਮ ਸਭਾ ਇਜਲਾਸ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾ ਇਜਲਾਸ ਕਿਸੇ ਵੀ ਗ੍ਰਾਮ ਪੰਚਾਇਤ ਦੇ ਵਿਕਾਸ ਲਈ ਇੱਕ ਮੁਢਲੀ ਸਥਾਈ ਇਕਾਈ ਹੈ। ਇਸ ਦਾ ਪਿੰਡ ਦੇ ਵਿਕਾਸ ਵਿੱਚ ਅਹਿਮ ਰੋਲ ਹੈ। ਇਹ ਟੇ੍ਨਿੰਗ ਗੁਰਵਿੰਦਰ ਸਿੰਘ, ਮਾਸਟਰ ਟੇ੍ਨਰ, ਪ੍ਰਦੇਸ਼ਕਿ ਦਿਹਾਤੀ ਸੰਸਥਾ, ਮੋਹਾਲੀ ਅਤੇ ਰਾਜਬੀਰ ਸਿੰਘ, ਜ਼ਿਲ੍ਹਾ ਪ੍ਰਰਾਜੈਕਟ ਮੈਨੇਜ਼ਰ, ਈ-ਪੰਚਾਇਤ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੀ ਗਈ। ਇਸ ਟੇ੍ਨਿੰਗ ਵਿੱਚ ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ ਦੇ ਸਮੂਹ ਪੰਚਾਇਤ ਸਕੱਤਰ ਤੇ ਵੱਖ-ਵੱਖ ਵਿਭਾਗ ਜਿਵੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਮੂਹ ਬੀਡੀਪੀਓ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਪੋ੍ਗਰਾਮ ਅਫਸਰ, ਸਿਵਲ ਸਰਜਨ, ਖੇਤੀਬਾੜੀ, ਡੇਅਰੀ ਵਿਭਾਗ, ਮੱਛੀ ਪਾਲਣ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ, ਖੇਡਾਂ, ਲੇਬਰ ਵਿਭਾਗ, ਜ਼ਿਲ੍ਹਾ ਰੋਜਗਾਰ ਬਿਊਰੋ, ਸਕਿਲ ਡਿਵੈਲਪਮੈਂਟ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਲੀਡ ਬੈਂਕ ਮੈਨੇਜਰ ਆਦਿ ਵਿਭਾਗ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਵਿਭਾਗਾਂ ਨੂੰ ਹਰ ਇੱਕ ਗ੍ਰਾਮ ਸਭਾ ਇਜਲਾਸ 'ਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦੇਣ, ਪਰਾਲੀ ਨਾ ਸਾੜ੍ਹਨ ਲਈ ਗ੍ਰਾਮ ਸਭਾ ਅੰਦਰ ਮਤਾ ਪਾਸ ਕਰਨ ਅਤੇ ਸਮੂਹ ਗ੍ਰਾਮ ਸਭਾ ਇਲਜਾਸਾਂ ਦੀ ਵੀਡੀਓਗ੍ਰਾਫੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਨਾਲ ਹੀ ਟਿਕਾਊ ਵਿਕਾਸ ਦੇ 9 ਟੀਚਿਆਂ ਉੱਪਰ ਸੰਕਲਪ ਲੈਣ ਅਤੇ ਇਨਾਂ੍ਹ ਟੀਚਿਆਂ ਨੂੰ ਹਾਸਲ ਕਰਨ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਗ੍ਰਾਮ ਪੰਚਾਇਤ ਵਿਕਾਸ ਪਲਾਨ (7P4P) ਦਾ ਹਿੱਸਾ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਹ ਇਜਲਾਸ ਮਿਤੀ 15 ਨਵੰਬਰ 2022 ਤੋਂ 31 ਦਸੰਬਰ 2022 ਤੱਕ ਕੀਤੇ ਜਾਣਗੇ ਅਤੇ ਇਸ ਉਪਰੰਤ ਤਿਆਰ ਕੀਤੇ ਪਲਾਨ 31 ਜਨਵਰੀ 2023 ਤੱਕ ਭਾਰਤ ਸਰਕਾਰ ਦੇ ਪੋਰਟਲ https://egramswaraj.gov.in/ ਉੱਪਰ ਅਪਲੋਡ ਕੀਤੇ ਜਾਣੇ ਹਨ।