ਹਨੇਰੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ
ਪਿਛਲੇ ਦਿਨੀਂ ਤੇਜ਼ ਝੱਖੜ ਅਤੇ ਗੜ੍ਹੇਮਾਰੀ
Publish Date: Wed, 13 May 2026 04:12 PM (IST)
Updated Date: Thu, 14 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਪਿਛਲੇ ਦਿਨੀਂ ਤੇਜ਼ ਝੱਖੜ ਅਤੇ ਗੜ੍ਹੇਮਾਰੀ ਦੇ ਚੱਲਦਿਆਂ ਖੇਤੀਬਾੜੀ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦਾ ਘਾਟਾ ਹਰ ਵਰਗ ਨੂੰ ਸਹਿਣਾ ਪਿਆ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸੈਕਟਰੀ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਕੀਤਾ। ਉਨ੍ਹਾਂ ਖੇਤੀ ਵਿਚ ਹੋਏ ਨੁਕਸਾਨ ਵਾਲੇ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਉਹ ਮਜ਼ਦੂਰ ਜੋ ਠੇਕੇ ਉੱਪਰ ਜਮੀਨ ਲੈਕੇ ਸਬਜ਼ੀਆਂ ਆਦਿ ਉਗਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਲਈ ਇਹ ਕਰੋਪੀ ਅਸਹਿ ਹੈ। ਉਨ੍ਹਾਂ ਦੇਖਿਆ ਕਿ ਸਬਜ਼ੀਆਂ ਦੀਆਂ ਵੇਲਾ/ਵੱਟਾਂ ਸਭ ਕੁੱਝ ਤਬਾਹ ਹੋ ਗਿਆ ਹੈ। ਪਸ਼ੂਆਂ ਦੇ ਹਰੇ ਚਾਰੇ ਅਤੇ ਸਹਾਇਕ ਆਮਦਨ ਲਈ ਬੀਜੀ ਕਿਸਾਨ ਦੀ ਮੱਕੀ ਦੇ ਵੀ ਸਿਰਫ ਟਾਂਡੇ ਹੀ ਰਹਿ ਗਏ, ਜੋ ਕਿ ਕਿਰਤੀ ਵਰਗ ਉੱਪਰ ਬਹੁਤ ਵੱਡੀ ਸੱਟ ਹੈ। ਉਨ੍ਹਾਂ ਕਿਹਾ ਕਿ ਕਿਸਾਨ ਫਸਲੀ ਚੱਕਰ ਨੂੰ ਬਦਲਣ ਲਈ ਦੂਜੀਆਂ ਫਸਲਾਂ ਪੈਦਾ ਰਾਹ ਪਿਆ ਹੈ ਜਿਸ ਨਾਲ ਉਸਦੀ ਆਮਦਨ ਵਿਚ ਵਾਧਾ ਹੁੰਦਾ ਹੈ ਪਰ ਇਸ ਮੌਸਮ ਵਿਚ ਮੂੰਗੀ ਦੀ ਹਾਲਤ ਵੀ ਦੇਖਣ ਯੋਗ ਨਹੀਂ ਹੈ। ਮੀਂਹ ਦੀ ਇਸ ਤਬਾਹੀ ਨੇ ਸਭ ਖਤਮ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਖ਼ਰਾਬ ਫਸਲ ਦੇ ਸਰਕਾਰ ਵੱਲੋਂ ਤਰੁੰਤ ਗਰਦਾਵਰੀ ਕਰਕੇ ਪੈਸੇ ਪਾਏ ਜਾਣ ਉਥੇ ਠੇਕੇ ਉੱਪਰ ਖੇਤ ਲੈਕੇ ਖੇਤੀ ਕਰਨ ਵਾਲਿਆਂ ਲਈ ਠੇਕੇ ਦੇ ਪੈਸੇ ਭਰਨ ਲਈ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਕਿਸੇ ਇਕ ਧਿਰ ਉੱਪਰ ਕਰਜੇ ਦਾ ਬੋਝ ਨਾ ਬਣੇ। ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਕਿਸਾਨ ਆਗੂ, ਗੁਰਦਿੱਤ ਦੀਨਾ, ਅਤੇ ਨਵਜੋਤ ਬਿਲਾਸਪੁਰ ਸ਼ਾਮਲ ਸਨ, ਉਨ੍ਹਾਂ ਕਿਹਾ ਕਿ ਇਹ ਤਬਾਹੀ ਘਰਾਂ ਤੱਕ ਗਈ ਹੈ। ਲੋਕਾਂ ਦੇ ਘਰਾਂ ਦੀਆਂ ਛੱਤਾਂ, ਪਸ਼ੂਆਂ ਆਦਿ ਦੇ ਛਿੱਡ ਟੁੱਟ ਗਏ ਹਨ, ਪਸ਼ੂਆਂ ਆਦਿ ਦੀਆਂ ਮੌਤਾਂ ਵੀ ਹੋਈਆਂ ਹਨ। ਸਰਕਾਰ ਨੂੰ ਆਪਣੇ ਡਰਾਮਿਆਂ ਅਤੇ ਮਸ਼ਹੂਰੀਆਂ ਚੋਂ ਟਾਇਮ ਕੱਢ ਕੇ ਇਨ੍ਹਾਂ ਨੁਕਸਾਨੇ ਗਏ ਲੋਕਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਮੰਗ ਕਰਦੇ ਹਾਂ ਕਿ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਤਰ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਕੇ ਲੋਕਾਂ ਨੂੰ ਬਣਦਾ ਹੱਕ ਜਲਦ ਤੋਂ ਜਲਦ ਦਿੱਤਾ ਜਾਵੇ।