ਟੀਚਿੰਗ ਪ੍ਰੈਕਟਿਸ ਲਈ ਵਿਦਿਆਰਥੀ ਅਧਿਆਪਕ ਦਾ ਸਨਮਾਨ
ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਿਲਜੇਵਾਲਾ ਵੱਲੋਂ ਟੀਚਿੰਗ ਪ੍ਰੈਕਟਿਸ ਲਈ ਵਿਦਿਆਰਥੀ ਅਧਿਆਪਕ ਦਾ ਸਨਮਾਨ
Publish Date: Tue, 19 May 2026 03:57 PM (IST)
Updated Date: Tue, 19 May 2026 03:57 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਿਲਜੇਵਾਲਾ ਵਿਖ਼ੇ ਸੰਤ ਕਬੀਰ ਐਜੂਕੇਸ਼ਨਲ ਕਾਲਜ ਦੇ ਵਿਦਿਆਰਥੀ ਅਮਨਦੀਪ ਸਿੰਘ ਨੂੰ ਟੀਚਿੰਗ ਪ੍ਰੈਕਟਿਸ ਪੂਰੀ ਹੋਣ ’ਤੇ ਮੁੱਖ ਅਧਿਆਪਕ ਸਟੇਟ ਐਵਾਰਡੀ ਤਰਸੇਮ ਕੁਮਾਰ ਭਲ਼ਾਈਆਣਾ ਅਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਮੁੱਖ ਅਧਿਆਪਕ ਨੇ ਕਿਹਾ ਕਿ ਅਧਿਆਪਕ ਬਣਨ ਦਾ ਮਕਸਦ ਸਿਰਫ ਰੁਜ਼ਗਾਰ ਹੀ ਨਹੀਂ ਸਗੋਂ ਸਮਾਜ ਸੇਵਾ ਕਰਨਾ ਵੀ ਹੁੰਦਾ ਹੈ। ਈਟੀਟੀ ਵਿਦਿਆਰਥੀ ਅਧਿਆਪਕ ਅਮਨਦੀਪ ਸਿੰਘ ਨੇ ਟੀਚਿੰਗ ਪ੍ਰੈਕਟਿਸ ਦੌਰਾਨ ਆਪਣੀ ਨੇਕ ਨੀਤੀ ਮਿਹਨਤ ਅਤੇ ਇਮਾਨਦਾਰੀ ਨਾਲ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਅਨੁਸਾਸ਼ਨ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਸਿਖਲਾਈ ਦਿੱਤੀ। ਟੀਚਿੰਗ ਪ੍ਰੈਕਟਿਸ ਦੌਰਾਨ ਇਸ ਨੇ ਇੱਕ ਦਿਨ ਵੀ ਛੁੱਟੀ ਨਹੀਂ ਲਈ ਅਤੇ ਪੂਰੇ ਮਨ ਚਿਤ ਲਗਾ ਕੇ ਬੱਚਿਆਂ ਦੀ ਪੜ੍ਹਾਈ ਕਰਵਾਈ। ਸਮਾਗਮ ਦੇ ਅੰਤ ਵਿੱਚ ਸਮੂਹ ਸਟਾਫ਼ ਵੱਲੋਂ ਅਮਨਦੀਪ ਸਿੰਘ ਦੀ ਚੰਗੀ ਸਿਹਤ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਸਮੇਂ ਮਾਸਟਰ ਇਕਬਾਲ ਸਿੰਘ ਸੁਰਿੰਦਰ ਸਿੰਘ ਮੈਡਮ ਅਮਨਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।