ਡੋਡਾਂਵਾਲੀ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ
ਸਰਕਾਰੀ ਹਾਈ ਸਕੂਲ ਡੋਡਾਂਵਾਲੀ ਦਾ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Publish Date: Mon, 13 Apr 2026 04:29 PM (IST)
Updated Date: Mon, 13 Apr 2026 04:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ’ਚ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਹਾਈ ਸਕੂਲ ਡੋਡਾਂਵਾਲੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ’ਚ ਸੁਖਦੀਪ ਸਿੰਘ ਨੇ 600 ਤੋਂ 505 ਅੰਕੇ ਲੈ ਕੇ ਪਹਿਲਾ ਸਥਾਨ, ਨਵਰੀਤ ਸਿੰਘ ਨੇ 600 ਵਿੱਚੋਂ 497 ਅੰਕ ਲੈ ਕੇ ਦੂਜਾ ਸਥਾਨ ਅਤੇ ਗਗਨ ਸਿੰਘ ਨੇ 600 ਵਿੱਚੋਂ 477 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸਾਰੀ ਸਫ਼ਲਤਾ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਅਤੇ ਮੁੱਖ ਅਧਿਆਪਕ ਯਾਦਵਿੰਦਰ ਸਿੰਘ ਨੂੰ ਜਾਂਦਾ ਹੈ। ਇਹ ਜਾਣਕਾਰੀ ਸਕੂਲ ਦੇ ਸ.ਸ. ਮਾਸਟਰ ਧੀਰਜ ਖੇੜਾ ਨੇ ਦਿੱਤੀ।