ਗੋਵਰਧਨ ਪੂਜਾ ਹਉਮੈ ਦੇ ਦਮਨ ਤੇ ਕੁਦਰਤ ਦੀ ਪੂਜਾ ਦਾ ਪ੍ਰਤੀਕ : ਦੀਪੇਸ਼ ਸ਼ਾਸਤਰੀ
ਗੋਵਰਧਨ ਪੂਜਾ ਹਉਮੈ ਦੇ ਦਮਨ ਤੇ ਕੁਦਰਤ ਦੀ ਪੂਜਾ ਦਾ ਪ੍ਰਤੀਕ : ਦੀਪੇਸ਼ ਸ਼ਾਸਤਰੀ
Publish Date: Tue, 10 Mar 2026 05:13 PM (IST)
Updated Date: Tue, 10 Mar 2026 05:15 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੰਡੀ ਬਰੀਵਾਲਾ ਦੀ ਸ੍ਰੀ ਕ੍ਰਿਸ਼ਨ ਗੋਪਾਲ ਗਊਸ਼ਾਲਾ ਵਿਖੇ ਚਲ ਰਹੀ ਸ੍ਰੀਮਦ ਭਾਗਵਤ ਦੀ ਕਥਾ ’ਚ ਕਥਾਵਾਚਕ ਗਊਸ਼ਾਲਾ ਸਥਿਤ ਮੰਦਰ ਵ੍ਰਿੰਦਾਵਨ ਧਾਮ ਦੇ ਪੁਜਾਰੀ ਕਥਾਵਾਚਕ ਦੀਪੇਸ਼ ਸ਼ਾਸਤਰੀ ਨੇ ਕਥਾ ਦੌਰਾਨ ਗੋਬਰਧਨ ਪੂਜਾ ਦੇ ਪ੍ਰਸੰਗ ’ਤੇ ਵਿਸਥਾਰ ਨਾਲ ਵਿਆਖਿਆ ਕਰਦਿਆਂ ਦੱਸਿਆ ਕਿ ਗੋਵਰਧਨ ਕਥਾ ਹਉਮੈ ਦੇ ਦਮਨ ਅਤੇ ਕੁਦਰਤ ਦੀ ਪੂਜਾ ਦਾ ਪ੍ਰਤੀਕ ਹੈ। ਸ੍ਰੀ ਕ੍ਰਿਸ਼ਨ ਨੇ ਇੰਦਰ ਦੇ ਹੰਕਾਰ ਨੂੰ ਤੋੜਨ ਲਈ ਗੋਕਲ ਵਾਸੀਆਂ ਨੂੰ ਗੋਵਰਧਨ ਦੀ ਪੂਜਾ ਕਰਨ ਲਈ ਕਿਹਾ। ਗੁੱਸੇ ਵਿੱਚ ਆਏ ਇੰਦਰ ਨੇ ਬ੍ਰਜ ਤੇ ਭਾਰੀ ਵਰਖਾ ਕੀਤੀ। ਬ੍ਰਜ ਦੇ ਲੋਕਾਂ ਨੂੰ ਇਸ ਭਾਰੀ ਵਰਖਾ ਤੋਂ ਬਚਾਉਣ ਲਈ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਹਾੜ ਨੂੰ ਆਪਣੇ ਖੱਬੇ ਹੱਥ ਦੀ ਛੋਟੀ ਉਂਗਲੀ ਤੇ 7 ਦਿਨਾਂ ਤੱਕ ਫੜਿਆ ਅਤੇ ਬ੍ਰਜ ਦੇ ਲੋਕਾਂ ਦੀ ਰੱਖਿਆ ਕੀਤੀ। ਸੰਖੇਪ ’ਚ ਇਹ ਪੂਜਾ ਹਉਮੈ ਨੂੰ ਖਤਮ ਕਰਨ, ਵਾਤਾਵਰਣ ਦੀ ਮਹੱਤਤਾ ਨੂੰ ਸਮਝਣ ਅਤੇ ਕੁਦਰਤੀ ਸਰੋਤਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਬਾਰੇ ਹੈ।