ਸੁਰਿੰਦਰ ਸਿੰਘ ਚੱਠਾ ਨੂੰ ਸ਼ਰਧਾਂਜਲੀਆਂ ਭੇਟ
ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਚੱਠਾ ਨਮਿੱਤ ਅੰਤਿਮ ਅਰਦਾਸ
Publish Date: Sat, 09 May 2026 03:33 PM (IST)
Updated Date: Sat, 09 May 2026 03:35 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸੁਰਿੰਦਰ ਸਿੰਘ ਚੱਠਾ ਨਮਿੱਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਖਿੜਕੀਆਂ ਵਾਲਾ ਵਿਖੇ ਹੋਈ। ਜ਼ਿਕਰਯੋਗ ਹੈ ਕਿ ਉਹ 30 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪੱਤਰਕਾਰ ਭਾਈਚਾਰੇ ਅਤੇ ਵੱਡੀ ਗਿਣਤੀ ’ਚ ਸੰਗਤ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਦੀ ਕਾਰਵਾਈ ਸੁਖਪਾਲ ਸਿੰਘ ਆਦਿਵਾਲ ਨੇ ਬਾਖੂਬੀ ਚਲਾਈ ਸ਼ਨੀ ਢਿੱਲੋਂ (ਭਰਾ ਵਿਧਾਇਕ ਡਿੰਪੀ ਢਿੱਲੋਂ) ਨੇ ਪਰਿਵਾਰ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਅਤੇ ਸ. ਚੱਠਾ ਨਾਲ ਆਪਣੇ ਪਰਿਵਾਰਕ ਸਬੰਧਾਂ ਨੂੰ ਯਾਦ ਕੀਤਾ। ਸੁਖਜਿੰਦਰ ਕਾਉਣੀ ਚੇਅਰਮੈਨ, ਕ੍ਰਿਸ਼ਨ ਸਿੰਘ ਰੁਪਾਣਾ, ਕੁਲਵੰਤ ਸਿੰਘ ਮਾਨ ਸਿੰਘ ਵਾਲਾ, ਸ਼ਰਨਜੀਤ ਸਿੰਘ ਸੰਧੂ ਅਤੇ ਭਾਜਪਾ ਆਗੂ ਪਰਮਿੰਦਰ ਸਿੰਘ ਪਾਸ਼ਾ ਸਮੇਤ ਕਈ ਜਥੇਬੰਦੀਆਂ ਨੇ ਸ਼ੋਕ ਮਤੇ ਪੜ੍ਹੇ। ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸ਼ੋਕ ਮਤਾ ਭੇਜਿਆ ਗਿਆ। ਅੰਤਿਮ ਅਰਦਾਸ ਉਪਰੰਤ ਅਦਾਰਾ ਪਹਿਰੇਦਾਰ ਅਤੇ ਸਹੁਰਾ ਪਰਿਵਾਰ ਵੱਲੋਂ ਸੁਰਿੰਦਰ ਸਿੰਘ ਚੱਠਾ ਦੇ ਸਪੁੱਤਰ ਜਗਮੀਤ ਸਿੰਘ ਚੱਠਾ ਨੂੰ ਦਸਤਾਰ ਭੇਟ ਕੀਤੀ ਗਈ। ਸਮਾਗਮ ’ਚ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਵੱਡੀ ਗਿਣਤੀ ਪੱਤਰਕਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।