ਕਲੱਬ ਨੇ ਸ਼ੂਗਰ ਦੀ ਜਾਂਚ ਲਈ ਕੈਂਪ ਲਗਾਇਆ
ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ
Publish Date: Mon, 27 Apr 2026 03:59 PM (IST)
Updated Date: Tue, 28 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਧਰਮਕੋਟ ਵੱਲੋਂ ਮਹੀਨਾਵਾਰੀ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ। ਕੈਂਪ ਵਿਚ ਡਾ. ਸੁਰਿੰਦਰਪਾਲ ਜੁਨੇਜਾ ਦੇ ਸਹਿਯੋਗ ਸਦਕਾ ਟੌਰੈਂਸ ਕੰਪਨੀ ਵੱਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਵੈਦ ਜੈ ਭਗਵਾਨ ਸਿੱਧਵਾਂਬੇਟ ਵਾਲਿਆਂ ਵੱਲੋਂ ਅੱਖਾਂ ਦੀ ਦਵਾਈ ਫ੍ਰੀ ਦਿੱਤੀ ਗਈ। ਇਸ ਮੌਕੇ ਜੁਨੇਜਾ ਕਲੀਨਿਕ ਵੱਲੋਂ ਫ੍ਰੀ ਸ਼ੂਗਰ ਚੈੱਕ ਕੀਤੀ ਗਈ। ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਬਲਕਾਰ ਸਿੰਘ ਛਾਬੜਾ ਵੱਲੋਂ ਵਿਸਾਖ ਮਹੀਨੇ ਨੂੰ ਸਮਰਪਿਤ ਇਹ ਕੈਂਪ ਲਗਾਇਆ ਗਿਆ ਅਤੇ ਕੈਂਪ ਦੇ ਵਿਚ ਵੱਖ ਵੱਖ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਮਨਦੀਪ ਵਰਮਾ, ਗੋਪਾਲ ਕ੍ਰਿਸ਼ਨ ਕੋੜਾ, ਸਤੀਸ਼ ਕੁਮਾਰ ਪੱਪੂ, ਰਾਮ ਖਿਲਾਵਨ ਫ਼ੋਰਮੈਨ, ਸਤਵਿੰਦਰ ਸਿੰਘ ਨੀਟਾ, ਸੰਪਨ ਗੁਪਤਾ, ਕਾਮਰੇਡ ਰਾਮ ਕ੍ਰਿਸ਼ਨ, ਨਾਇਬ ਸਿੰਘ ਪਟਵਾਰੀ, ਬਲਕਾਰ ਸਿੰਘ ਛਾਬੜਾ, ਡਾ. ਸੁਰਿੰਦਰਪਾਲ ਜੁਨੇਜਾ, ਨਰਿੰਦਰ ਗਰੋਵਰ, ਪ੍ਰਧਾਨ ਜਸਵਿੰਦਰ ਸਿੰਘ ਰੱਖਰਾ, ਚੈਅਰਮੈਨ ਪ੍ਰੀਤਮ ਲਾਲ ਭਾਰਦਵਾਜ਼, ਅਜਮੇਰ ਸਿੰਘ, ਰਾਜੇਸ਼ ਕੁਮਾਰ ਸੁਖੀਜਾ, ਰਾਜੀਵ ਕੁਮਾਰ ਅਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ।