ਚਮੜੀ ਰੋਗਾਂ ਤੇ ਪਲਾਸਟਿਕ ਸਰਜਰੀ ਸਬੰਧੀ ਮੁਫ਼ਤ ਜਾਂਚ ਕੈਂਪ ਅੱਜ
ਚਮੜੀ ਰੋਗਾਂ ਤੇ ਪਲਾਸਟਿਕ ਸਰਜਰੀ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਅੱਜ
Publish Date: Sat, 09 May 2026 05:32 PM (IST)
Updated Date: Sat, 09 May 2026 05:33 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਆਸ਼ੀਰਵਾਦ ਕਲੱਬ ਵੱਲੋਂ ਅੱਦ ਚਮੜੀ ਰੋਗਾਂ ਤੇ ਪਲਾਸਟਿਕ ਸਰਜਰੀ ਨਾਲ ਸੰਬੰਧਿਤ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰੋਜੈਕਟ ਚੇਅਰਮੈਨ ਕਰਨਲ ਸਿੰਘ ਸਰੋਆ ਨੇ ਦੱਸਿਆ ਕਿ ਇਹ ਕੈਂਪ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 9:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲੇਗਾ। ਕੈਂਪ ਦੌਰਾਨ ਡਾ. ਰਵਨੀਤ ਕੌਰ (ਐਮਬੀਬੀਐਸ, ਐਮਡੀ ਸਕਿਨ) ਵੱਲੋਂ ਮੁਹਾਂਸੇ, ਝਾਈਆਂ, ਚਿੱਟੇ ਦਾਗ, ਸੋਰਾਇਸਿਸ ਤੇ ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸਦੇ ਨਾਲ ਹੀ ਪਲਾਸਟਿਕ ਸਰਜਰੀ ਦੇ ਮਾਹਿਰ ਡਾ. ਸਰਬਜੋਤ ਸਿੰਘ (ਐਮਬੀਬੀਐਸ, ਐਮਐਸ, ਐਮ.ਸੀਐਚ ਪਲਾਸਟਿਕ ਸਰਜਰੀ) ਜਨਮ ਤੋਂ ਕੱਟੀਆਂ ਉਂਗਲਾਂ, ਪੁਰਾਣੇ ਟਾਂਕਿਆਂ ਦੇ ਨਿਸ਼ਾਨ ਤੇ ਸੜਨ ਤੋਂ ਬਾਅਦ ਆਉਣ ਵਾਲੀਆਂ ਦਿੱਕਤਾਂ ਬਾਰੇ ਸਲਾਹ ਦੇਣਗੇ। ਖਜ਼ਾਨਚੀ ਅਸ਼ੋਕ ਕੁਮਾਰ (ਪੀਐਸਪੀਸੀਐਲ) ਨੇ ਦੱਸਿਆ ਕਿ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਪਲਾਸਟਿਕ ਸਰਜਰੀ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਸਰਜਰੀ ’ਤੇ 30 ਫੀਸਦੀ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਕਲੱਬ ਪ੍ਰਧਾਨ ਗੁਰਸੇਵਕ ਸਿੰਘ ਭੰਡਾਰੀ ਤੇ ਕੋ-ਪ੍ਰਾਜੈਕਟ ਚੇਅਰਮੈਨ ਡਾ. ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਕੈਂਪ ਵਿੱਚ ਆਉਣ ਵਾਲੇ ਲੋਕਾਂ ਲਈ ਚਾਹ-ਪਾਣੀ ਦੀ ਵਿਵਸਥਾ ਵੀ ਕਲੱਬ ਵੱਲੋਂ ਕੀਤੀ ਗਈ ਹੈ।