22 ਮਾਰਚ ਨੂੰ ਅੱਖਾਂ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ
22 ਮਾਰਚ ਨੂੰ ਅੱਖਾਂ ਦਾ ਮੁਫਤ ਚੈੱਕਅਪ ਤੇ ਅਪਰੇਸ਼ਨ ਕੈਂਪ
Publish Date: Sat, 07 Mar 2026 06:01 PM (IST)
Updated Date: Sat, 07 Mar 2026 06:03 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤੀਸਰ ਵੈਲਫੇਅਰ ਕਲੱਬ ਨੈਸ਼ਨਲ ਐਵਾਰਡੀ ਸੰਸਥਾ ਵੱਲੋਂ 22 ਮਾਰਚ ਦਿਨ ਐਤਵਾਰ ਨੂੰ ਭਾਈ ਮਹਾ ਸਿੰਘ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਅਸ਼ੋਕ ਕੁਮਾਰ ਚੁੱਘ ਠੇਕੇਦਾਰ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਲਗਾਇਆ ਜਾ ਰਿਹਾ ਹੈ। ਪੋਸਟਰ ਜਾਰੀ ਕਰਨ ਮੌਕੇ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਤੇ ਅਸ਼ੋਕ ਕੁਮਾਰ ਚੁੱਘ ਨੇ ਕਿਹਾ ਕਿ ਇਸ ਕੈਂਪ ’ਚ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਸ੍ਰੀ ਮੁਕਤਸਰ ਸਾਹਿਬ, ਲੰਬੀ, ਗਿੱਦੜਬਾਹਾ ਤੇ ਮਲੋਟ ਦੇ ਡਾਕਟਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ, ਇਹ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ। ਮਰੀਜ਼ਾਂ ਨੂੰ ਐਨਕਾਂ ਮੁਫਤ ਵੰਡੀਆਂ ਜਾਣਗੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆ ਮੁਫਤ ਵੰਡੇ ਜਾਣਗੇ। ਛਾਬੜਾ ਨੇ ਕਿਹਾ ਕਿ ਜੋ ਲੋਕ ਆਪ੍ਰੇਸ਼ਨ ਲਈ ਚੁਣੇ ਗਏ ਤਾਂ ਉਨਾਂ ਦਾ ਆਪ੍ਰੇਸ਼ਨ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਖੇ ਮੁਫਤ ਕੀਤਾ ਜਾਵੇਗਾ। ਇਸ ਦੌਰਾਨ ਬਜਾਜ ਨੇ ਕਿਹਾ ਕਿ ਜੋ ਬਜ਼ੁਰਗ ਲੋਕ ਆਪ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਨਾਲ ਇੱਕ ਵਿਅਕਤੀ ਨੂੰ ਨਾਲ ਜਰੂਰ ਲੈ ਕੇ ਤਾਂ ਜੋ ਉਨਾਂ ਨੂੰ ਆਪ੍ਰੇਸ਼ਨ ਦਾ ਸਮਾਂ ਤੇ ਜਾਣਕਾਰੀ ਦੱਸੀ ਜਾਵੇ। ਇਸ ਮੌਕੇ ’ਤੇ ਦੀਪਾਸ਼ਕ ਕੁਮਾਰ, ਸਤਵਿੰਦਰ ਪਰੂਥੀ ਆਦਿ ਹਾਜ਼ਰ ਸਨ।