ਚਮੜੀ ਦੇ ਰੋਗਾਂ ਤੇ ਪਲਾਸਟਿਕ ਸਰਜਰੀ ਸਬੰਧੀ ਜਾਂਚ ਕੈਂਪ ਲਗਾਇਆ
ਚਮੜੀ ਦੇ ਰੋਗਾਂ ਅਤੇ ਪਲਾਸਟਿਕ ਸਰਜਰੀ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ
Publish Date: Mon, 11 May 2026 03:15 PM (IST)
Updated Date: Mon, 11 May 2026 03:18 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅਸ਼ੀਰਵਾਦ ਕਲੱਬ ਰਜਿਸਟਰਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਿਤੀ 10 ਮਈ 2026 ਦਿਨ ਐਤਵਾਰ ਨੂੰ ਸ਼ਿਵਾਲਿਕ ਸੀਨੀਅਰ ਪਬਲਿਕ ਸਕੂਲ ਬਠਿੰਡਾ ਰੋਡ ਵਿਖੇ ਚਮੜੀ ਦੇ ਰੋਗਾਂ ਅਤੇ ਪਲਾਸਟਿਕ ਸਰਜਰੀ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਚਮੜੀ ਦੇ ਮਾਹਿਰ ਡਾਕਟਰ ਰਵਨੀਤ ਕੌਰ ‘ਰਵਨੀਤ ਸਕਿਨ ਕਲੀਨਿਕ’ ਬਠਿੰਡਾ ਵੱਲੋਂ ਲਗਭਗ 156 ਮਰੀਜ਼ਾਂ ਦਾ ਫਰੀ ਚੈਕ ਅਪ ਕੀਤਾ ਗਿਆ ਅਤੇ ਫਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਸਮੇਂ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸ੍ਰੀ ਬੂਟਾ ਰਾਮ ਕਮਰਾ ਸਰਪ੍ਰਸਤ ਅਸ਼ੀਰਵਾਦ ਕਲੱਬ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਰਕੇਸ਼ ਕੁਮਾਰ ਪਰੂਥੀ ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ ਨੇ ਵੀ ਸੰਬੋਧਨ ਕੀਤਾ। ਡਾਕਟਰ ਸਰਬਜੋਤ ਸਿੰਘ ਪਲਾਸਟਿਕ ਸਰਜਰੀ ਦੇ ਮਾਹਿਰ ਗੋਲਡ ਮੈਡੀਕਲ ਹੋਸਪਿਟਲ ਬਠਿੰਡਾ ਨੇ ਵਿਸਥਾਰ ਪੂਰਵਕ ਪਲਾਸਟਿਕ ਸਰਜਰੀ ਨਾਲ ਸੰਬੰਧਿਤ ਬਿਮਾਰੀਆਂ ਤੇ ਚਾਨਣਾ ਪਾਇਆ ਅਤੇ ਫਰੀ ਚੈਕ ਅਪ ਵੀ ਕੀਤਾ ਕਲੱਬ ਦੇ ਕਾਰਜਕਾਰੀ ਪ੍ਰਧਾਨ ਡਾਕਟਰ ਕੁਲਬੀਰ ਸਿੰਘ ਬਰਾੜ ਨੇ ਕੈਂਪ ਦੀਆਂ ਗਤੀਵਿਧੀਆਂ ਤੇ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਕਰਨੈਲ ਸਿੰਘ ਸਰੋਆ ਪ੍ਰੋਜੈਕਟ ਚੇਅਰਮੈਨ ਨੇ ਦੱਸਿਆ ਕਿ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਮੁਫਤ ਚਾਹ ਪਾਣੀ ਦਾ ਲੰਗਰ ਵੀ ਮੁਹਈਆ ਕਰਾਇਆ ਗਿਆ ਇਸ ਸਮੇਂ ਸਰਦਾਰ ਸੁਖਮੰਦਰ ਸਿੰਘ ਬਰਾੜ ਨੀ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਇਸ ਸਮੇਂ ਹੋਰਨਾਂ ਤੋਂ ਇਲਾਵਾ ਬਰਨੇਕ ਸਿੰਘ,ਸੁਦਰਸ਼ਨ ਸਿੰਘ ਸ਼ਾਸਤਰੀ ਡਾਕਟਰ ਸੁਰਿੰਦਰ ਗਿਰਧਰ, ਰਕੇਸ਼ ਕੁੰਦਰਾ, ਨੱਥੂਰਾਮ ਗੋਇਲ, ਅਸ਼ੋਕ ਕੁਮਾਰ ਪੀਐਸਪੀਸੀਐਲ ਪ੍ਰਦੀਪ ਕੁਮਾਰ ਗਰਗ, ਰਜੇਸ਼ ਕੁਮਾਰ ਗਰਗ,ਅਸ਼ੋਕ ਕੁਮਾਰ ਖਿੱਲਾ, ਸਤੀਸ਼ ਵਧਵਾ, ਪ੍ਰੋਫੈਸਰ ਕੁਲਵੰਤ ਸਿੰਘ, ਡਾਕਟਰ ਵਰੁਨ ਬਜਾਜ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।