ਪੰਜਾਬ ਕੋ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਦੇ ਵਿਦਿਆਰਥੀਆਂ ਨੇ ਲਿਖੀਆਂ ਚਾਰ ਕਵਿਤਾਵਾਂ
ਇਲਾਕੇ ਦੀ ਵਿੱਦਿਆ ਖੇਤਰ ਦੇ ਨਾਲ -ਨਾਲ ਹਰ ਖੇਤਰ ਵਿਚ ਮੋਹਰੀ ਰਹਿਣ ਵਾਲੀ ਸੰਸਥਾ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਚਾਰ ਵਿਦਿਆਰਥੀਆਂ ਦੀਆਂ ਲਿਖੀਆਂ ਕਵਿਤਾਵਾਂ ਲੋਕ ਅਰਪਣ ਹੋਈ।
Publish Date: Fri, 01 Mar 2024 03:41 PM (IST)
Updated Date: Fri, 01 Mar 2024 03:41 PM (IST)

ਪਵਨ ਗਰਗ, ਬਾਘਾ ਪੁਰਾਣਾ : ਇਲਾਕੇ ਦੀ ਵਿੱਦਿਆ ਖੇਤਰ ਦੇ ਨਾਲ -ਨਾਲ ਹਰ ਖੇਤਰ ਵਿਚ ਮੋਹਰੀ ਰਹਿਣ ਵਾਲੀ ਸੰਸਥਾ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਚਾਰ ਵਿਦਿਆਰਥੀਆਂ ਦੀਆਂ ਲਿਖੀਆਂ ਕਵਿਤਾਵਾਂ ਲੋਕ ਅਰਪਣ ਹੋਈ। ਕਿਤਾਬ ਨਵੀਆਂ ਕਲਮਾਂ ਨਵੀਂ ਊਡਾਨ ਵਿਚ ਸ਼ਾਮਿਲ ਕੀਤੀਆਂ ਗਈਆਂ। ਇਸ ਪੋ੍ਜੈਕਟ ਦੇ ਕਰਤਾ ਧਰਤਾ ਅਤੇ ਪੰਜਾਬੀ ਮਾਂ ਬੋਲੀ ਦੇ ਸੱਚੇ ਪਹਿਰੇਦਾਰ ਸੁਖੀ ਬਾਠ ਸੰਥਾਪਕ ਪੰਜਾਬ ਭਵਨ ਸਰੀ (ਕੈਨੇਡਾ) ਅਤੇ ਪੋ੍ਜੈਕਟ ਇੰਚਾਰਜ ਓਂਕਾਰ ਸਿੰਘ, ਤੇਜਾ ਮੋਗਾ ਜਿਲ੍ਹੇ ਚ ਛਪੀ ਪੁਸਤਕ ਦੇ ਸੰਪਾਦਕ ਬਲਜੀਤ ਸੇਖਾ ਦੀ ਅਗਵਾਈ ਵਿਚ 28 ਫਰਵਰੀ 2024 ਨੂੰ ਆਰਕੇਐੱਸ ਸਕੂਲ ਵਿਖੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਨਵੇਂ ਛੋਟੇ ਲੇਖਕਾਂ ਦੀਆਂ ਕਵਿਤਾਵਾਂ ਨੂੰ ਪੋ੍ ਕੇ ਨਵੀਆਂ ਕਲਮਾਂ ਨਵੀਂ ਉਡਾਣ ਭਾਗ 4 ਲੋਕ ਅਰਪਣ ਕੀਤਾ। ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿਚ ਸਾਹਿਤਕ ਰੁਚੀਆਂ ਦੇ ਵਾਧੇ ਦੀ ਸ਼ੁਰੂਆਤ ਹੋਈ, ਜਿਸ ਨਾਲ ਵਿਦਿਆਰਥੀਆਂ ਦੀ ਲਿਖਣ ਸ਼ੈਲੀ ਅਤੇ ਕਲਪਾਨਤਮਿਕ ਵਿਚਾਰਾਂ ਵਿਚ ਵਾਧਾ ਹੋਇਆ। ਜਿਸ ਵਿਚ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸ਼ਨਾਇਆ ਮਹਿਤਾ ਦੀ ਕਵਿਤਾ ਮੇਰਾ ਪੰਜਾਬ ਜਗਸੀਰ ਬਾਬਾ ਦੀ ਕਵਿਤਾ ਮੈਂ ਪੰਜਾਬ ਬੋਲਦਾ, ਪ੍ਰਭਜੋਤ ਕੌਰ ਦੀ ਕਵਿਤਾ ਧੀ ਦੇ ਦਿਲ ਦੀ ਗੱਲ ਅਤੇ ਸੁਖਮਨਦੀਪ ਕੌਰ ਦੀ ਪੰਜਾਬ ਦੀ ਪੁਕਾਰ ਸ਼ਾਮਿਲ ਕੀਤੀਆਂ ਗਈਆਂ। ਬਾਠ ਦੇ ਇਸ ਉਪਰਾਲੇ ਨੇ ਨਵੇਂ ਬਾਲ ਲੇਖਿਕਾਂ ਲਈ ਇਕ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ, ਜਿਸ ਲਈ ਪੰਜਾਬ ਕੋ ਐਜੂਕੇਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ, ਪਿੰ੍ਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਮੁਕੇਸ਼ ਅਰੋੜਾ ਅਤੇ ਮੈਡਮ ਦੀਪਿਕਾ ਮਨਚੰਦਾ ਵੱਲੋਂ ਇਸ ਪੋ੍ਜੈਕਟ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨਾਂ੍ਹ ਦਾ ਧੰਨਵਾਦ ਕੀਤਾ ਗਿਆ।