ਸਾਬਕਾ ਐਮਸੀ ਜਗਮੀਤ ਸਿੰਘ ਜੱਗੀ ਭਾਜਪਾ ’ਚ ਸ਼ਾਮਲ
ਸਾਬਕਾ ਐਮਸੀ ਜਗਮੀਤ ਸਿੰਘ ਜੱਗੀ ਭਾਜਪਾ ’ਚ ਸ਼ਾਮਿਲ
Publish Date: Fri, 15 May 2026 05:44 PM (IST)
Updated Date: Fri, 15 May 2026 05:45 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਾਬਕਾ ਐਮਸੀ ਜਗਮੀਤ ਸਿੰਘ ਜੱਗੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਸਤੋਂ ਪਹਿਲਾਂ ਉਹ ਸ਼ੋ੍ਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਅੱਜ ਦਿਆਲ ਸਿੰਘ ਸੋਢੀ ਜਨਰਲ ਸੈਕਟਰੀ ਪੰਜਾਬ ਭਾਜਪਾ, ਸੀਨੀਅਰ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ, ਸੀਨੀ. ਆਗੂ ਰਾਜੇਸ਼ ਗੋਰਾ ਪਠੇਲਾ, ਭਾਰਤ ਭੂਸ਼ਣ ਬਿੰਟਾ ਬਾਂਸਲ, ਸੰਦੀਪ ਗਿਰਧਰ, ਕੁਲਦੀਪ ਭੰਗੇਵਾਲਾ, ਮੇਲੂ ਭਟੇਜਾ, ਜਗਸੀਰ ਸਿੰਘ, ਗੋਰਾ ਗੁਲਸ਼ਨ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ। ਇਸ ਮੌਕੇ ਜੱਗੀ ਨੇ ਕਿਹਾ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਇਸ ਦੌਰਾਨ ਜਗਮੀਤ ਸਿੰਘ ਜੱਗੀ ਨੂੰ ਨਗਰ ਕੌਂਸਲ ਚੋਣ ਲਈ ਮੁਕਤਸਰ ਦੇ ਵਾਰਡ ਨੰਬਰ 12 ਤੋਂ ਭਾਜਪਾ ਦਾ ਉਮੀਦਵਾਰ ਵੀ ਐਲਾਨਿਆ ਗਿਆ।