ਸਮਾਜ ’ਚ ਫੈਲ ਰਹੀਆਂ ਕੁਰੀਤੀਆਂ ਤੋਂ ਬਚਣਾ ਸਮੇਂ ਦੀ ਲੋੜ : ਗੋਇਲ
ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਜੈਤੋ ਵਿਖੇ ਮਨਾਇਆ ਗਿਆ 5143ਵਾਂ ਅਗਰਵੰਸ਼ ਸਥਾਪਨਾ ਦਿਵਸ
Publish Date: Thu, 14 May 2026 04:13 PM (IST)
Updated Date: Fri, 15 May 2026 04:00 AM (IST)

ਅਗਰਵਾਲ ਸਮਾਜ ਨੂੰ ਇਕਜੁੱਟਤਾ, ਸੰਸਕਾਰਾਂ ਅਤੇ ਸਮਾਜ ਸੇਵਾ ਦਾ ਦਿੱਤਾ ਸੰਦੇਸ਼, ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਜੈਤੋ ਵਿਖੇ ਮਨਾਇਆ ਗਿਆ 5143ਵਾਂ ਅਗਰਵੰਸ਼ ਸਥਾਪਨਾ ਦਿਵਸ ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਜੈਤੋ ਮੰਡੀ ਵਿਖੇ 5143ਵਾਂ ਅਗਰਵੰਸ਼ ਸਥਾਪਨਾ ਦਿਵਸ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਸ਼੍ਰੀ ਅਗਰਵਾਲ ਸਭਾ ਜੈਤੋ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿਚ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਵਿਚ ਮੈਂਬਰਾਂ, ਮਾਤਰ ਸ਼ਕਤੀ ਅਤੇ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’ ਨੇ ਅਗਰਵੰਸ਼ ਦੇ ਇਤਿਹਾਸ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਭਗਵਾਨ ਅਗਰਸੈਨ ਜੀ ਨੇ ਅੱਜ ਤੋਂ ਲਗਭਗ 5143 ਵਰ੍ਹੇ ਪਹਿਲਾਂ ਜੇਠ ਮਹੀਨੇ ਦੇ ਹਨੇਰ ਪੱਖ ਦੀ ਦਸਵੀਂ ਤਾਰੀਖ ਨੂੰ ਅਗਰਵੰਸ਼ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਭਗਵਾਨ ਅਗਰਸੈਨ ਸਮਾਜਿਕ ਸਮਾਨਤਾ, ਸੇਵਾ, ਦਇਆ ਅਤੇ ਮਨੁੱਖਤਾ ਦੇ ਪ੍ਰਤੀਕ ਸਨ, ਜਿਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਭਗਵਾਨ ਅਗਰਸੈਨ ਦਾ ਜਨਮ ਤਕਰੀਬਨ 5185 ਵਰ੍ਹੇ ਪਹਿਲਾਂ ਭਗਵਾਨ ਬ੍ਰਹਮਾ ਜੀ ਦੀ ਲਗਭਗ 70ਵੀਂ ਪੀੜੀ ਵਿਚ ਰਾਜਾ ਵੱਲਭਸੈਨ ਜੀ ਦੇ ਘਰ ਮਾਤਾ ਭਗਵਤੀ ਦੇਵੀ ਜੀ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੇ ਪਿਤਾ ਨਾਲ ਮਿਲ ਕੇ ਮਹਾਭਾਰਤ ਯੁੱਧ ਵਿਚ ਪਾਂਡਵਾਂ ਦਾ ਸਾਥ ਦਿੱਤਾ ਅਤੇ ਆਪਣੇ ਪਿਤਾ ਦੀ ਵੀਰਗਤੀ ਤੋਂ ਬਾਅਦ ਸਮਾਜ ਦੀ ਭਲਾਈ ਲਈ ਅਨੇਕ ਮਹਾਨ ਕਾਰਜ ਕੀਤੇ। ਸਮਾਗਮ ਦੌਰਾਨ ਭਗਵਾਨ ਅਗਰਸੈਨ ਜੀ ਦੀ ਜੀਵਨ ਯਾਤਰਾ ਅਤੇ ਉਨ੍ਹਾਂ ਵੱਲੋਂ ਦਿੱਤੇ ਸਮਾਜਿਕ ਸੰਦੇਸ਼ਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਸਮੂਹ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਤੋਂ ਬਚਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਰਿਵਾਰਾਂ ਵਿਚ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਗਰੀਬ ਤੇ ਲੋੜਵੰਦ ਅਗਰਵਾਲ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਸਮਾਜ ਦੀ ਤਰੱਕੀ ਲਈ ਆਪਸੀ ਪਿਆਰ, ਸਹਿਯੋਗ ਅਤੇ ਇਕਜੁੱਟਤਾ ਬਹੁਤ ਜ਼ਰੂਰੀ ਹੈ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’, ਖ਼ਜ਼ਾਨਚੀ ਪ੍ਰਵੀਨ ਜੈਨ, ਸਹਿ-ਸਕੱਤਰ ਰਮੇਸ਼ ਬਾਂਸਲ, ਮੀਤ ਪ੍ਰਧਾਨ ਕ੍ਰਿਸ਼ਨ ਗੋਇਲ, ਮੀਤ ਪ੍ਰਧਾਨ ਸੁਖਦਰਸ਼ਨ ਬਰਗਾੜੀ, ਪ੍ਰਚਾਰ ਸਕੱਤਰ ਅਸ਼ੋਕ ਜਿੰਦਲ, ਐਡਵੋਕੇਟ ਮੁਕੇਸ਼ ਗੋਇਲ, ਐਡਵੋਕੇਟ ਸੰਜੀਵ ਗੋਇਲ, ਡਾ. ਪ੍ਰਦੀਪ ਗਰਗ, ਕ੍ਰਿਸ਼ਨ ਮਿੱਤਲ, ਵਿਜੇ ਬਾਂਸਲ, ਤਰਸੇਮ ਬਾਂਸਲ, ਸ਼ਿਵ ਬਾਂਸਲ, ਨਰਿੰਦਰ ਬਰਗਾੜੀ, ਕੇਵਲ ਜਿੰਦਲ, ਰਾਜੀਵ ਸਿੰਗਲਾ, ਕਸ਼ਮੀਰੀ ਗਰਗ, ਯੋਗੇਸ਼ ਬਾਂਸਲ, ਨਰੇਸ਼ ਸਿੰਗਲਾ, ਸੰਦੀਪ ਜਿੰਦਲ, ਸਤੀਸ਼ ਬਰਗਾੜੀ, ਜਗਦੀਸ਼ ਬਾਂਸਲ, ਬਲਵਿੰਦਰ ਮੰਗਲਾ, ਮੋਹਨ ਜਿੰਦਲ, ਸੁਰਿੰਦਰ ਗਰਗ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਮਾਤਰ ਸ਼ਕਤੀ ਵਿਚ ਮੈਡਮ ਲਤਾ ਮੁਕੇਸ਼, ਮਮਤਾ ਜਿੰਦਲ, ਰੀਨਾ ਗੋਇਲ, ਰੀਤੂ ਸਿੰਗਲਾ, ਰਿਸ਼ਮਾ ਗਰਗ, ਕਿਰਨ ਸਿੰਗਲਾ, ਵੰਦਨਾ ਮੰਗਲਾ, ਪੂਨਮ ਜਿੰਦਲ, ਦਰਸ਼ਨਾ ਗੋਇਲ ਅਤੇ ਰੇਖਾ ਜਿੰਦਲ ਨੇ ਵੀ ਸਰਗਰਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਅਮਰ ਮੂਰਤੀ ਟੈਗੋਰ ਪਬਲਿਕ ਸਕੂਲ ਦੇ ਪ੍ਰਧਾਨ ਜਤਿੰਦਰ ਕੁਮਾਰ ‘ਲਵਲੀ ਸਿੰਗਲਾ’, ਲਵਿਸ਼ ਸਿੰਗਲਾ ਆਰ.ਏ. ਅਤੇ ਮੈਡਮ ਪਿੰਕੀ ਰਾਣੀ ਜੇ.ਈ. ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਿਲ ਹੋਏ। ਸਮਾਗਮ ਦੌਰਾਨ ਸਮਾਜਿਕ ਏਕਤਾ, ਪਰਿਵਾਰਕ ਮੁੱਲਾਂ ਅਤੇ ਅਗਰਵਾਲ ਸਮਾਜ ਦੀਆਂ ਮਹਾਨ ਪਰੰਪਰਾਵਾਂ ਨੂੰ ਉਭਾਰਦਾ ਮਾਹੌਲ ਦੇਖਣ ਨੂੰ ਮਿਲਿਆ। ਸਮੂਹ ਮੈਂਬਰਾਂ ਨੇ ਇਸ ਇਤਿਹਾਸਕ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਸਭਾ ਦੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ।