ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜਾ ਮਨਾਇਆ
ਮੋਗਾ ਵਿਖੇ ਕੌਮੀ ਜਰਨੈਲ
Publish Date: Tue, 05 May 2026 03:50 PM (IST)
Updated Date: Tue, 05 May 2026 03:53 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਮੋਗਾ ਵਿਖੇ ਕੌਮੀ ਜਰਨੈਲ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303 ਵੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੀਵਨ ਤੇ ਕੁਰਬਾਨੀ ਨੂੰ ਯਾਦ ਕਰਦਿਆਂ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਵੱਲੋਂ ਕੋਟਕਪੂਰਾ ਬਾਈਪਾਸ ’ਤੇ ਲੱਗੇ ਬੁੱਤ ਨੂੰ ਰੰਗ ਰੋਗਣ ਕਰਕੇ ਫੁੱਲਾਂ ਨਾਲ ਸਜਾਇਆ ਗਿਆ। ਇਸ ਮੌਕੇ ਸਾਬਕਾ ਵਧਾਇਕ ਡਾ. ਹਰਜੋਤ ਕਮਲ, ਸਾਬਕਾ ਮੇਅਰ ਬਲਜੀਤ ਸਿੰਘ ਚਾਨੀ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ, ਰਾਜਾ ਸਿੰਘ ਭਾਰਤਵਾਲੇ ਕਾਰਜਕਾਰੀ ਪ੍ਰਧਾਨ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਤੇ ਮੈਂਬਰਾਂ ਚਮਕੌਰ ਸਿੰਘ ਝੰਡੇਆਣਾ ਤੇ ਪ੍ਰਿਤਪਾਲ ਸਿੰਘ ਓਕਾਰਵਾਲੇ ਸਾਬਕਾ ਪ੍ਰਧਾਨ, ਗੁਰਸੇਵਕ ਸਿੰਘ ਚੀਮਾ ਨੇ ਮਿਲਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਜੱਸਾ ਸਿੰਘ ਰਾਮਗੜ੍ਹੀਆ ਨੂੰ ਜੀਵਨ ਵਿਚ ਸਿੱਖੀ ਸਿਦਕ, ਦੇਸ਼ ਭਗਤੀ, ਸੂਰਬੀਰਤਾ ਅਤੇ ਕੁਰਬਾਨੀ ਵਿਰਸੇ ਵਿਚ ਮਿਲਣ ਕਾਰਨ ਉਨ੍ਹਾਂ ਨੇ ਅਠਾਰ੍ਹਵੀਂ ਸਦੀ ਵਿਚ ਸੂਰਬੀਰਤਾ, ਦਲ੍ਹੇਰੀ ਵਾਲੇ ਕਾਰਨਾਮੇ ਕੀਤੇ। ਉਨ੍ਹਾਂ ਜਿੱਤ ਪ੍ਰਾਪਤ ਕਰਕੇ ਲਾਲ ਕਿਲ੍ਹੇ ’ਤੇ ਕੇਸ਼ਰੀ ਨਿਸ਼ਾਨ ਝੁਲਾਇਆ। ਉਨ੍ਹਾਂ ਦਿੱਲੀ ਤੋਂ ਤਖ਼ਤ-ਏ-ਤਾਊਸ ਪੁੱਟ ਕੇ ਲਿਆਂਦਾ ਅਤੇ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਵਿਚ ਮੱਥਾ ਟੇਕ ਦਿੱਤਾ। ਇਹ ਇਤਿਹਾਸਕ ਸਿਲ ਰਾਮਗੜ੍ਹੀਆ ਬੂੰਗਾ ਵਿਚ ਸਥਾਪਤ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਮ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ। ਇਸ ਤੋਂ ਪਹਿਲਾਂ ਵਿਸ਼ਵਕਰਮਾ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਪਾਠ ਅਰੰਭ ਕਰਵਾਇਆ ਗਿਆ। ਜਿਸ ਦੇ ਭੋਗ 15 ਮਈ ਨੂੰ ਪਾਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਨੂੰ ਸਮਰਪਿਤ ਦਿਵਾਨ ਸਜਾਏ ਜਾਣਗੇ। ਸ਼ਾਮ ਨੂੰ ਮੁੱਖ ਚੌਂਕ ਵਿਚ ਰਾਮਗੜ੍ਹੀਆ ਸੰਗਠਨ ਵੱਲੋਂ ਮਹਾਨ ਜਰਨੈਲ ਦੇ ਜੀਵਨ ’ਤੇ ਰੌਸ਼ਨੀ ਪਾਉਣ ਲਈ ਫ਼ਿਲਮ ਦਿਖਾਈ ਜਾਵੇਗੀ ਅਤੇ ਵਿਚਾਰਾਂ ਹੋਣਗੀਆਂ।ਬੁੱਤ ’ਤੇ ਹੋਏ ਸਮਾਗਮ ਸੁਖਵਿੰਦਰ ਸਿੰਘ ਅਜ਼ਾਦ ਚੇਅਰਮੈਨ ਰਾਮਗੜ੍ਹੀਆ ਸੰਗਠਨ, ਚਰਨਜੀਤ ਸਿੰਘ ਝੰਡੇਆਣਾ, ਸੁਰਿੰਦਰ ਸਿੰਘ, ਗੁਰਪ੍ਰੀਤਮ ਸਿੰਘ ਚੀਮਾ, ਨਰਿੰਦਰਪਾਲ ਸਿੰਘ ਸਹਾਰਨ, ਗਿਆਨ ਸਿੰਘ ਸਾਬਕਾ ਡੀਪੀਆਰਓ, ਕੁਲਵੰਤ ਸਿੰਘ ਰਾਮਗੜ੍ਹੀਆ, ਭਾਈ ਚਮਕੌਰ ਸਿੰਘ, ਜੋਗਿੰਦਰ ਸਿੰਘ ਕੋਕਰੀਵਾਲੇ, ਬਲਦੇਵ ਸਿੰਘ ਭਾਰਤ ਵਾਲੇ, ਮਹਿੰਦਰ ਸਿੰਘ ਕਲਸੀ, ਦਲਜੀਤ ਸਿੰਘ ਗਰੀਨ ਵਾਲੇ, ਗੁਰਸੇਵਕ ਸਿੰਘ ਗਰੀਨ ਵਾਲੇ, ਮੱਖਣ ਸਿੰਘ ਪ੍ਰਧਾਨ, ਗੁਰਮੀਤ ਸਿੰਘ, ਸੁਖਮੰਦਰ ਸਿੰਘ, ਬਚਿੱਤਰ ਸਿੰਘ ਕਲਸੀ, ਬਲਵੰਤ ਸਿੰਘ ਝੰਡੇਆਣਾ, ਇੰਜ: ਪ੍ਰੀਤਮ ਸਿੰਘ, ਮੁਕੰਦ ਸਿੰਘ ਠੇਕੇਦਾਰ, ਕੁਲਵੰਤ ਸਿੰਘ ਹੂੰਜਨ, ਸੁਖਦੇਵ ਸਿੰਘ ਮਾਲਵਾ ਕੈਨੇਡਾ, ਜਸਵੰਤ ਸਿੰਘ ਸੈੰਭੀ, ਮਲਕੀਤ ਸਿੰਘ ਖੋਸਾ, ਮਹਿੰਦਰ ਸਿੰਘ ਜਲਾਲਾਬਾਦੀ, ਹਰਤੇਜ ਸਿੰਘ ਠੇਕੇਦਾਰ, ਰਣਜੀਤ ਸਿੰਘ ਬੰਟੀ, ਗੁਰਸੇਵਕ ਸਿੰਘ ਮਹੀਨ, ਜਗਦੀਸ ਸਿੰਘ, ਕੁਲਜੀਤ ਸਿੰਘ ਕਲਸੀ, ਸ਼ਰਨਜੀਤ ਸਿੰਘ ਜੰਡੂ, ਦਲਜੀਤ ਸਿੰਘ ਆਰਕੀਟੈਕਟ, ਗੁਰਦਿਆਲ ਸਿੰਘ ਨਿਹੰਗ ਸਿੰਘ, ਮਲਕੀਤ ਸਿੰਘ ਖੋਸਾ ਆਦਿ ਮੈਂਬਰ ਸ਼ਾਮਲ ਸਨ।