ਸੰਤ ਲਹਿਰੀ ਨਾਥ ਦੀ ਯਾਦ ’ਚ ਸਤਿਸੰਗ ਤੇ ਭੰਡਾਰਾ ਕਰਵਾਇਆ
ਸੰਤ ਲਹਿਰੀ ਨਾਥ ਜੀ ਦੀ ਯਾਦ ਨੂੰ ਸਮਰਪਿਤ ਪਹਿਲੇ ਸਤਿਸੰਗ ਤੇ ਭੰਡਾਰੇ ਦਾ ਆਯੋਜਨ
Publish Date: Mon, 06 Apr 2026 04:06 PM (IST)
Updated Date: Mon, 06 Apr 2026 04:07 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਤਿਲਕ ਨਗਰ ਦੀ ਗਲੀ ਨੰ: 4 ਬਲਾਕ ’ਚ ਸ੍ਰੀ ਗੁਰੂ ਰਵਿਦਾਸ ਕਮੇਟੀ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਬੀਤੇ ਦਿਨੀਂ ਸੰਤ ਲਹਿਰੀ ਨਾਥ ਜੀ ਦੀ ਯਾਦ ਨੂੰ ਸਮਰਪਿਤ ਪਹਿਲੇ ਸਤਿਸੰਗ ਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਮੋਰਿੰਡਾ, ਅੰਮ੍ਰਿਤਸਰ, ਬਠਿੰਡਾ, ਪੰਜਾਬ, ਰਾਉਣੀ, ਫਤਿਹਗੜ੍ਹ, ਲੁਧਿਆਣਾ ਆਦਿ ਤੋਂ ਸ਼ਰਧਾਲੂਆਂ ਨੇ, ਜਿਨ੍ਹਾਂ ਵਿੱਚ ਔਰਤਾਂ ਦੀ ਗਿਣਤੀ ਵਧੇਰੇ ਸੀ, ਸ਼ਮੂਲੀਅਤ ਕੀਤੀ। ਕਮੇਟੀ ਦੇ ਮੈਂਬਰ ਭਗਵਾਨ ਦਾਸ ਦੀਪੂ ਤੇ ਓਮ ਪ੍ਰਕਾਸ਼ ਨੇ ਬਾਹਰੋਂ ਆਏ ਸ਼ਰਧਾਲੂਆਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉੱਪਰ ਇਲਾਕੇ ਦੇ ਵਿਧਾਇਕ ਕੁਲਦੀਪ ਸਿੰਘ ਜ਼ੀਰਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਗੁਰੂ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਤੇ ਸ਼ਹਿਰ ਤੇ ਪਿੰਡਾਂ ਤੋਂ ਆਈਆਂ ਵੱਖ-ਵੱਖ ਭਜਨ ਮੰਡਲੀਆਂ ਨੇ ਗੁਰੂ ਜੀ ਦਾ ਗੁਣਗਾਨ ਕੀਤਾ ਅਤੇ ਆਪਣੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਬਾਹਰੋਂ ਆਈ ਸੰਗਤ ਨੂੰ ਗੁਰੂ ਦੇ ਲੰਗਰ ਤੇ ਭੰਡਾਰੇ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਆਯੋਜਨ ਨੂੰ ਸਫਲ ਬਣਾਉਣ ’ਚ ਕੋਕੀ ਛਿੰਦਰ ਪਾਲ, ਸਾਗਰ, ਗੁਰਮੀਤ ਸਿੰਘ ਐਮਸੀ, ਬਿੰਦਰ ਓਮੀ, ਪ੍ਰੇਮ ਕੁਮਾਰ, ਹਰਪ੍ਰੀਤ ਹੈਪੀ, ਕੁਲਵੰਤ ਸਿੰਘ ਕਾਲਾ, ਸੁਖਵਿੰਦਰ, ਪ੍ਰਦੀਪ ਦੀਪਾ, ਹਰਨੇਕ ਸਿੰਘ, ਹਨੀ ਜਾਂਦੀਵਾਲ, ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।