ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਕੱਪੜਾ ਸੜ ਕੇ ਸੁਆਹ
ਗਿੱਦੜਬਾਹਾ ਦੇ ਬੱਸ ਸਟੈਂਡ ਸਥਿਤ ਆਹੂਜਾ ਖੱਦਰ ਭੰਡਾਰ ਦੀ ਦੁਕਾਨ ਤੇ ਲੱਗੀ ਅੱਗ ’ਚ ਲੱਖਾਂ ਰੁਪਏ ਦਾ ਹੈਂਡਲੂਮ ਕੱਪੜਾ ਸੜ ਕੇ ਸੁਆਹ ਹੋ ਗਿਆ।
Publish Date: Wed, 27 May 2026 04:43 PM (IST)
Updated Date: Wed, 27 May 2026 04:46 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੇ ਬੱਸ ਸਟੈਂਡ ਸਥਿਤ ਆਹੂਜਾ ਖੱਦਰ ਭੰਡਾਰ ਦੀ ਦੁਕਾਨ ਤੇ ਲੱਗੀ ਅੱਗ ’ਚ ਲੱਖਾਂ ਰੁਪਏ ਦਾ ਹੈਂਡਲੂਮ ਕੱਪੜਾ ਸੜ ਕੇ ਸੁਆਹ ਹੋ ਗਿਆ। ਅੱਗ ਦੁਕਾਨ ਦੀ ਪਹਿਲੀ ਮੰਜਿਲ ਤੋਂ ਸ਼ੁਰੂ ਹੋਈ ਅਤੇ ਕੁਝ ਹੀ ਸਮੇਂ ’ਚ ਅੱਗ ਨੇ ਦੂਜੀ ਮੰਜਿਲ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਅੱਗ ਲੱਗਣ ਸਮੇਂ ਦੁਕਾਨ ਮਾਲਕ ਹਰਬੰਸ ਲਾਲ ਆਹੂਜਾ ਦੁਕਾਨ ਦੀ ਗਰਾਊਂਡ ਫਲੋਰ ਵਿਚ ਮੌਜੂਦ ਸਨ ਅਤੇ ਗ੍ਰਾਹਕ ਅਟੈਂਡ ਕਰ ਰਹੇ ਸਨ। ਇਸੇ ਦੌਰਾਨ ਗੁਆਢੀ ਦੁਕਾਨਦਾਰਾਂ ਨੇ ਦੇਖਿਆ ਕਿ ਦੁਕਾਨ ਦੀ ਪਹਿਲੀ ਮੰਜਿਲ ਤੇ ਧੂੰਆ ਨਿੱਕਲ ਰਿਹਾ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬਿ੍ਰਗੇਡ ਦੇ ਪੁੱਜਣ ਤੱਕ ਆਸਪਾਸ ਦੇ ਦੁਕਾਨਦਾਰਾਂ ਦੀ ਮਦਦ ਨਾਲ ਦੁਕਾਨ ਦੀ ਗਰਾਊਂਡ ਫਲੋਰ ਵਿਚ ਪਿਆ ਸਮਾਨ ਸੁਰੱਖਿਅਤ ਦੁਕਾਨ ਵਿਚੋਂ ਬਾਹਰ ਕੱਢ ਲਿਆਂਦਾ ਜਦੋਂਕਿ ਦੁਕਾਨ ਦੀ ਪਹਿਲੀ ਅਤੇ ਦੂਜੀ ਮੰਜਿਲ ਤੇ ਪਏ ਕਰੀਬ 10 ਰੁਪਏ ਤੋਂ ਵੱਧ ਦੇ ਹੈਂਡਲੂਮ ਕੱਪੜੇ ਅੱਗ ਦੀ ਭੇਂਟ ਚੜ੍ਹ ਗਏ। ਅੱਗ ਲਗਣ ਦੀ ਘਟਨਾ ਨਾਲ ਦੁਕਾਨ ਦੀ ਬਿਲਡਿੰਗ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਕੱਪੜਾ ਯੂਨੀਅਨ ਦੇ ਮੈਂਬਰ ਮੌਕੇ ਤੇ ਪੁੱਜੇ ਜਦੋਂਕਿ ਦੂਜੇ ਪਾਸੇ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ ਆਹੂਜਾ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਪਾਸੋਂ ਪੀੜ੍ਹਤ ਦੁਕਾਨਦਾਰ ਨੂੰ ਉਚਿਤ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ।