ਅਜੀਤਵਾਲ ’ਚ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ
Publish Date: Sat, 16 May 2026 06:00 PM (IST)
Updated Date: Sun, 17 May 2026 04:07 AM (IST)
ਅਵਤਾਰ ਸਿੰਘ ਪੰਜਾਬੀ ਜਾਗਰਣ ਅਜੀਤਵਾਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਵੰਨ ਵੱਲੋਂ ਅਜੀਤਵਾਲ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਗਵਰਨਰ ਦੇ ਪੁਤਲੇ ਫੂਕੇ ਗਏ। ਬਲਾਕ ਮੋਗਾ ਵੰਨ ਦੇ ਜਨਰਲ ਸਕੱਤਰ ਜਗਜੀਤ ਸਿੰਘ ਕੋਕਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਨੇ 15 ਮਈ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣਾ ਸੀ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਉੱਪਰ ਵੱਡਾ ਜਬਰੀ ਹੱਲਾ ਕਰ ਦਿੱਤਾ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ ਗਿਆ, ਅੱਥਰੂ ਗੈਸ ਦੇ ਗੋਲੇ ਦਾਗੇ, ਪਾਣੀ ਦੀਆਂ ਬੌਸ਼ਾਡਾਂ ਮਾਰੀਆਂ ਗਈਆਂ ਅਤੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਆਗੂਆਂ ਨੇ ਕਿਹਾ ਸਰਕਾਰ ਕਾਰਪੋਰੇਟ ਦੀ ਝੋਲੀ ਚੁੱਕ ਬਣਕੇ ਇਨਸਾਫ਼ ਦੀ ਲਹਿਰ ਨੂੰ ਕੁਚਲਣਾ ਚਉਂਦੀ ਹੈ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਇਨਸਾਫ਼ ਪਸੰਦ ਪੰਜਾਬ ਦੇ ਲੋਕ ਸਰਕਾਰ ਦੀ ਇਸ ਮਨਸ਼ਾ ਨੂੰ ਕਦੇ ਵੀ ਪੂਰੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਅੱਗੇ ਦਾ ਪ੍ਰੋਗਰਾਮ ਜੋ ਵੀ ਸੂਬਾ ਕਮੇਟੀ ਉਲੀਕੇਗੀ ਸਾਰੇ ਪਿੰਡ ਵੱਡੀ ਗਿਣਤੀ ਵਿਚ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਤਿਆਰ ਬਰ ਤਿਆਰ ਹਨ। ਇਸ ਵੇਲੇ ਬਲਦੇਵ ਸਿੰਘ ਕਿਲੀ ਚਾਹਲ, ਸ਼ਿੰਦਰ ਸਿੰਘ ਅਜੀਤਵਾਲ, ਇਕਬਾਲ ਸਿੰਘ ਕੋਕਰੀ, ਨਿਰਭੈ ਸਿੰਘ ਦੌਧਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਵਰਕਰ ਹਾਜ਼ਰ ਸਨ।