ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕੀਤਾ ਰੋਸ ਪ੍ਰਦਰਸ਼ਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
Publish Date: Mon, 06 Oct 2025 05:42 PM (IST)
Updated Date: Tue, 07 Oct 2025 04:05 AM (IST)

ਰਵਿੰਦਰਜੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਫਤਿਹਗੜ੍ਹ ਪੰਜਤੂਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਜਿਲਾ ਮੋਗਾ ਵਿੱਚ ਹੜਾਂ ਤੇ ਪਰਾਲੀ ਫੂਕਣ ਦੇ ਮਸਲੇ ਉੱਤੇ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ। ਫਤਿਹਗੜ੍ਹ ਪੰਜਤੂਰ ਵਿਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਮੇਲ ਸਿੰਘ ਲੋਹਗੜ, ਸੁਖਦੇਵ ਸਿੰਘ ਭੰਗੇਰੀਆਂ, ਹਰਿਮੰਦਰ ਸਿੰਘ ਡੈਮਰੂ, ਦਰਸ਼ਨ ਸਿੰਘ ਮੋਗਾ ਰਣਜੀਤ ਸਿੰਘ ਬੁੱਟਰ ਇੰਦਰ ਮੋਹਨ ਪੱਤੋ ਕੇ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਪਰਾਲੀ ਨੂੰ ਸਾਂਭਣ ਲਈ ਨਾ ਕੋਈ ਮੁਆਵਜਾ ਦੇ ਰਹੀ ਹੈ ਤੇ ਨਾ ਹੀ ਕੋਈ ਸੰਦ ਦੇ ਰਹੀ ਹੈ। ਉਲਟਾ 94 ਫੀਸਦੀ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਪਤੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਕਿਸਾਨਾਂ ਉੱਤੇ ਪਰਚੇ ਤੇ ਜੁਰਮਾਨੇ ਠੋਕ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਬੂਰੀ ਵੱਸ ਅੱਗ ਲਗਾ ਰਹੇ ਹਨ ਉਨ੍ਹਾਂ ਪਾਸ ਹੋਰ ਕੋਈ ਚਾਰਾ ਨਹੀਂ ਹੈ ਕਿਸਾਨ ਮਜ਼ਦੂਰ ਮੋਰਚਾ ਕਿਸਾਨਾਂ ਉੱਤੇ ਕੋਈ ਜਬਰ ਨਹੀਂ ਹੋਣ ਦੇਵੇਗਾ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਪਰਾਲੀ ਫੂਕਣ ਦੇ ਕਿਸਾਨਾਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਹੜ੍ਹਾਂ ਨਾਲ ਪੰਜਾਬ ਵਿਚ ਤਬਾਹ ਹੋਈ ਪੰਜ ਲੱਖ ਏਕੜ ਫਸਲ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਆਪਣੇ ਖੇਤਾਂ ਵਿਚੋ ਰੇਤ ਚੁੱਕਣ ਦਾ ਹੱਕ ਕਿਸਾਨਾਂ ਨੂੰ ਸਦਾ ਲਈ ਦਿੱਤਾ ਜਾਵੇ। ਇਸ ਮੌਕੇ ਜੋਨ ਪ੍ਰਧਾਨ ਹਰਬੰਸ ਸਿੰਘ ਸ਼ਾਹ ਵਾਲਾ ਗੁਰਭੇਜ ਸਿੰਘ ਸ਼ਾਹ ਵਾਲਾ, ਸੋਹਣ ਸਿੰਘ ਰਾਮੂਵਾਲਾ ਨਛੱਤਰ ਸਿੰਘ ਹੇਰ ਬਲਵਿੰਦਰ ਸਿੰਘ ਕੋਕਰੀ ਲਖਬੀਰ ਸਿੰਘ ਸਲਾਬਤਪੁਰਾ ਜਰਨੈਲ ਸਿੰਘ ਮੋਗਾ ਬਲਵੰਤ ਸਿੰਘ ਕਿਸ਼ਨਪੁਰਾ ਅਜੀਤ ਸਿੰਘ ਭੰਗੇਰੀਆਂ ਹਰਨੇਕ ਸਿੰਘ ਡੇਮਰੂ ਮਹਿਤਾਬ ਸਿੰਘ ਤਲਵੰਡੀ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।