ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ 20 ਫਰਵਰੀ ਰਾਤ ਨੂੰ ਨਾਕਾਬੰਦੀ ਦੌਰਾਨ ਇਕ ਥਾਰ ਗੱਡੀ ਦੀ ਚੈਕਿੰਗ ਦੌਰਾਨ ਉਸ ’ਚੋਂ 1.008 ਕਿੱਲੋ ਹੈਰੋਇਨ ਤੇ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਦੋ ਔਰਤਾਂ ਸਮੇਤ ਛੇ ਮੁਲਜ਼ਮਾਂ ਨੂੰ 4.804 ਕਿੱਲੋ ਹੈਰੋਇਨ ਤੇ ਅਸਲੇ ਨਾਲ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ’ਚ ਸ਼ਾਮਲ ਜਰਨੈਲ ਸਿੰਘ ਫ਼ੌਜ ਦਾ ਜਵਾਨ ਹੈ ਤੇ ਆਕਾਸ਼ਦੀਪ ਸਿੰਘ ਪੰਜਾਬ ਆਰਮਡ ਫੋਰਸ (ਪੰਜਾਬ ਪੁਲਿਸ) ਦਾ ਬਰਖ਼ਾਸਤ ਮੁਲਾਜ਼ਮ ਹੈ। ਦੋਵੇਂ ਆਪਣੇ ਆਈਡੀ ਕਾਰਡ ਦੀ ਦੁਰਵਰਤੋਂ ਕਰ ਕੇ ਨਾਰਕੋ ਤੋਂ ਬਚਦੇ ਸਨ। ਪੁਲਿਸ ਨੇ ਗ੍ਰਿਫ਼ਤਾਰ ਛੇ ਮੁਲਜ਼ਮਾਂ ਤੋਂ 4,804 ਕਿੱਲੋ ਹੈਰੋਇਨ, ਇਕ ਪਿਸਤੌਲ ਤੇ ਕਾਰਤੂਸ ਤੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਹੈਰੋਇਨ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਮੰਗਵਾਈ ਗਈ ਸੀ।
ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ 20 ਫਰਵਰੀ ਰਾਤ ਨੂੰ ਨਾਕਾਬੰਦੀ ਦੌਰਾਨ ਇਕ ਥਾਰ ਗੱਡੀ ਦੀ ਚੈਕਿੰਗ ਦੌਰਾਨ ਉਸ ’ਚੋਂ 1.008 ਕਿੱਲੋ ਹੈਰੋਇਨ ਤੇ 30 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। ਪੁਲਿਸ ਨੇ ਗੱਡੀ ’ਚ ਸਵਾਰ ਲੁਧਿਆਣਾ ਦੇ ਪਿੰਡ ਗਾਲਿਬ ਰਣ ਸਿੰਘ ਦੇ ਜਰਨੈਲ ਸਿੰਘ ਉਰਫ਼ ਗੋਲ਼ੀ, ਮੋਗਾ ਦੇ ਪਿੰਡ ਰਾਮਾ ਦੇ ਰਮਨਦੀਪ ਕੌਰ, ਮੋਗਾ ਦੇ ਪਿੰਡ ਢੁੱਡੀ ਦੇ ਸਹਬਜੀਤ ਸਿੰਘ ਉਰਫ਼ ਸਾਭਾ ਤੇ ਮੋਗਾ ਦੇ ਪਿੰਡ ਚੂਹੜ ਚੱਕ ਦੇ ਅੰਮ੍ਰਿਤਪਾਲ ਸਿੰਘ ਉਰਫ਼ ਅਭਿਜੋਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ ਤੋਂ ਪੁੱਛਗਿੱਛ ’ਚ ਪਤਾ ਲੱਗਿਆ ਕਿ ਇਹ ਖੇਪ ਅਮਰਦੀਪ ਸਿੰਘ ਉਰਫ਼ ਬਾਕਸਰ ਨੇ ਆਪਣੀ ਐਕਸਯੂਬੀ-500 ਗੱਡੀ ਤੋਂ ਮੁਹਈਆ ਕਰਵਾਈ ਸੀ। ਇਸ ਬਦਲੇ ਦੋ ਲੱਖ ਸੱਠ ਹਜ਼ਾਰ ਰੁਪਏ ਦਿੱਤੇ ਗਏ ਸਨ। ਇਸ ਤੋਂ ਬਾਅਦ ਉਸ ਨੂੰ ਨਾਮਜ਼ਦ ਕਰ ਕੇ ਭਾਲ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਅਮਰਦੀਪ ਸਿੰਘ ਉਰਫ਼ ਬੌਕਸਰ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਕੇ ਉਸਦੀ ਭਾਲ ਸ਼ੁਰੂ ਕੀਤੀ ਗਈ।
ਇੰਸਪੈਕਟਰ ਅਮਰਿੰਦਰ ਸਿੰਘ, ਇੰਚਾਰਜ ਸੀਆਈਏ ਸਟਾਫ ਫਰੀਦਕੋਟ ਨੇ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਪਿੰਡ ਗੋਲੇਆਣਾ ਸੇਮਨਾਲਾ ਨੇੜੇ ਉਸਨੂੰ ਕਾਰ ਤੇ ਇਕ ਔਰਤ ਡਿੰਪਲ ਰਾਣੀ ਸਮੇਤ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 5 ਪੁਲੰਦੇ ਬਰਾਮਦ ਹੋਏ, ਜਿਨ੍ਹਾਂ ’ਚੋਂ ਕੁੱਲ 3 ਕਿੱਲੋ 796 ਗ੍ਰਾਮ ਹੈਰੋਇਨ ਮਿਲੀ। ਇਸ ਦੇ ਨਾਲ ਹੀ .30 ਬੋਰ ਦਾ ਇਕ ਪਿਸਟਲ ਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ।
ਅਮਰਦੀਪ ਸਿੰਘ ਉਰਫ ਬੋਕਸਰ ਖਿਲਾਫ ਕੁੱਲ 09 ਮਾਮਲੇ ਪਹਿਲਾ ਵੀ ਦਰਜ ਹਨ, ਇਸ ਦੇ ਨਾਲ ਹੀ ਇਸ ਗਿਰੋਹ ਵਿਚ ਸ਼ਾਮਿਲ ਮੁਲਜ਼ਮਾਂ ਖਿਲਾਫ ਵੀ 03 ਮੁਕੱਦਮੇ ਦਰਜ ਹਨ।
================
22 ਐਫਡੀਕੇ ਪੁਲਿਸ ਹਿਰਾਸਤ ’ਚ ਲਏ ਗਏ ਔਰਤਾਂ ਸਮੇਤ ਵਿਅਕਤੀਆਂ ਦੀ ਤਸਵੀਰ,