ਨਗਰ ਕੌਂਸਲ ਫ਼ਰੀਦਕੋਟ ਤੋਂ 25 ਵਾਰਡਾਂ ’ਚੋਂ ਕਾਂਗਰਸ 8, ਆਪ 10 ਤੇ ਅਕਾਲੀ ਦਲ ਦੇ 7 ਉਮੀਦਵਾਰ ਜਿੱਤੇ
ਨਗਰ ਕੌਂਸਲ ਫ਼ਰੀਦਕੋਟ ਤੋਂ 25 ਵਾਰਡਾਂ ਵਿੱਚੋਂ ਕਾਂਗਰਸ 8,
Publish Date: Fri, 29 May 2026 06:59 PM (IST)
Updated Date: Fri, 29 May 2026 07:01 PM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਫਰੀਦਕੋਟ ਨਗਰ ਕੌਂਸਲ ਦੇ 25 ਵਾਰਡਾਂ ’ਚੋਂ 24 ਲਈ 105 ਉਮੀਦਵਾਰ ਦੀ ਕਿਸਮਤ ਬੈਲੇਟ ਬਾਕਸਾਂ ਵਿਚ 26 ਮਈ ਨੂੰ ਵੋਟਰਾਂ ਨੇ ਲੋਕਤੰਤਰ ਦੀ ਪ੍ਰਕਿਰਿਆ ਰਾਹੀਂ ਬੰਦ ਕੀਤੀ ਸੀ। ਫ਼ਰੀਦਕੋਟ ਤੋਂ ਵਾਰਡ ਨੰਬਰ 20 ਤੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਆਜ਼ਾਦ ਉਮੀਦਵਾਰ ਕਾਲਾ ਭਾਊ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਸੀ, ਜੋ ਬਾਅਦ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਹੋ ਗਏ ਸਨ। ਬਾਕੀ ਦੇ ਵਾਰਡਾਂ ਦੀ ਗਿਣਤੀ ਅੱਜ ਸਰਕਾਰੀ ਬਰਜਿੰਦਰਾ ਕਾਲਜ ’ਚ ਸਖਤ ਪ੍ਰਬੰਧਾਂ ਵਿਚਾਲੇ ਹੋਈ, ਜਿਸ ’ਚ 14 ਟੇਬਲ ਲਗਾਏ ਗਏ ਹਨ ਅਤੇ ਪੰਜ ਰਾਊਂਡ ਸਨ। ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗਿਣਤੀ ਪ੍ਰਕਿਰਿਆ ਹੋਈ। ਫਰੀਦਕੋਟ ਵਿੱਚ ਨਗਰ ਕੌਂਸਲ ਦੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜੇਤੂ ਰਹੇ ਜਦਕਿ ਕਾਂਗਰਸ ਦੇ 8 ਉਮੀਦਵਾਰ ਜੇਤੂ ਰਹੇ ਇਸ ਦੇ ਨਾਲ ਹੀ ਅਕਾਲੀ ਦਲ ਦੇ 7 ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜੇਤੂ ਰਹੇ ਅਤੇ ਇੱਕ ਆਜ਼ਾਦ ਜੇਤੂ ਉਮੀਦਵਾਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਕਰਕੇ ਹੁਣ ਆਮ ਆਦਮੀ ਪਾਰਟੀ ਕੋਲ 10 ਨਗਰ ਕੌਂਸਲਅ ਦੇ ਐਮਸੀ ਹਨ। ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਅਣਅਧਿਕਾਰਤ ਪ੍ਰਵੇਸ਼ ਨੂੰ ਰੋਕਣ ਲਈ ਸਾਰੇ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਇੱਕ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ। ਸਿਰਫ਼ ਪਾਸ ਉਮੀਦਵਾਰਾਂ ਅਤੇ ਉਨ੍ਹਾਂ ਦੇ ਗਿਣਤੀ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੈ। ਸੀਸੀਟੀਵੀ ਕੈਮਰਿਆਂ ਦੁਆਰਾ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਅਤੇ ਸੁਰੱਖਿਆ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਪੂਰੀ ਪ੍ਰਣਾਲੀ ਤਿੰਨ-ਪੱਧਰੀ ਸੁਰੱਖਿਆ ਘੇਰੇ ਦੇ ਅੰਦਰ ਲਾਗੂ ਕੀਤੀ ਜਾ ਰਹੀ ਹੈ, ਜਿਸਦੀ ਨਿਗਰਾਨੀ ਐੱਸਐੱਸਪੀ ਪ੍ਰਗਿਆ ਜੈਨ ਕਰ ਰਹੇ ਹਨ। ਡੀਐੱਸਪੀ ਤਰਲੋਚਨ ਸਿੰਘ ਵੀ ਪੁਲਸ ਪਾਰਟੀ ਦੇ ਸਹਿਯੋਗ ਨਾਲ ਗਸ਼ਤ ਕਰ ਰਹੇ ਸਨ। -- ਜੇਤੂ ਉਮੀਦਵਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ ਵਾਰਡ ਨੰ. ਉਮੀਦਵਾਰ ਪਾਰਟੀ 1 ਸੁਖਵਿੰਦਰ ਕੌਰ ਭੰਡਾਰੀ ਕਾਂਗਰਸ 2 ਤੇਜਾ ਭਲਵਾਨ ਸਿੰਘ ਕਾਂਗਰਸ 3 ਰਣਜੀਤ ਕੌਰ ਕਾਂਗਰਸ 4 ਬੀਬੀ ਬਲਜੀਤ ਕੌਰ ਆਮ ਆਦਮੀ ਪਾਰਟੀ 5 ਰੀਨਾ ਰਾਣੀ ਅਕਾਲੀ ਦਲ 6 ਤਾਰਾ ਭੱਟੀ ਕਾਂਗਰਸ 7 ਹਰਮਨ ਦੀਪ ਕੌਰ ਅਕਾਲੀ ਦਲ 8 ਜਗਵਿੰਦਰ ਜੁਗਨੂੰ ਕਾਂਗਰਸ 9 ਪਰਮਪਾਲ ਕੌਰ ਬਰਾੜ ਕਾਂਗਰਸ 10 ਸਤਨਾਮ ਸਿੰਘ ਸਤਨਾਮ ਸਿੰਘ ਆਪ 11 ਵੀਰਪਾਲ ਕੌਰ ਆਪ 12 ਵਿਕਾਸ ਕੁਮਾਰ ਵਿੱਕੀ ਅਕਾਲੀ ਦਲ 13 ਸਾਲੂ ਅਰੋੜਾ ਪਤਨੀ ਸੰਟੂ ਅਰੋੜਾ ਅਕਾਲੀ ਦਲ 14 ਸੁੱਖਾਂ ਸਿੰਘ ਆਪ 15 ਗੁਰਵਿੰਦਰ ਕੌਰ ਆਪ 16 ਕੇਵਲ ਸਿੰਘ ਆਪ 17 ਸੁਮਨਦੀਪ ਕੌਰ ਕਾਂਗਰਸ 18 ਪ੍ਰਦੀਪ ਕੌਰ ਅਕਾਲੀ ਦਲ 19 ਮੁਸਕਾਨ ਗਰੋਵਰ ਅਕਾਲੀ ਦਲ 20 ਸੁਖਮੰਦਰ ਸਿੰਘ ਪੱਪੂ ਆਜ਼ਾਦ ਉਮੀਦਵਾਰ 21 ਉਮਾ ਗਰੋਵਰ ਪਤਨੀ ਅਕਾਲੀ ਦਲ 22 ਬੱਬੂ ਆਹੂਜਾ ਆਪ 23 ਜਸਮੇਲ ਕੌਰ ਆਪ 24 ਕਮਲਜੀਤ ਸਿੰਘ ਆਪ 25 ਕਾਂਗਰਸ ਦੇ ਉਮੀਦਵਾਰ ਜੇਤੂ ਰਹੇ।