ਯੂਨੀਵਰਸਿਟੀ ਕਾਲਜ ’ਚ ਵਿਦਾਇਗੀ ਸਮਾਰੋਹ ਕਰਵਾਇਆ
ਬੀ.ਕਾਮ, ਬੀ.ਐੱਸ.ਸੀ, ਬੀ.ਏ, ਐਮ.ਏ. ਪੰਜਾਬੀ ਅਤੇ ਕੰਪਿਊਟਰ ਕੋਰਸਾਂ ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ
Publish Date: Sun, 26 Apr 2026 04:52 PM (IST)
Updated Date: Mon, 27 Apr 2026 04:07 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦੇ ਵੱਖ-ਵੱਖ ਕੋਰਸਾਂ ਦੇ ਸੀਨੀਅਰ ਵਿਦਿਆਰਥੀਆਂ ਦੀ ਰਸਮੀ ਵਿਦਾਇਗੀ ਲਈ ਜੂਨੀਅਰ ਵਿਦਿਆਰਥੀਆਂ ਨੇ ਆਪੋ-ਅਪਣੇ ਵਿੰਗਾਂ ਵੱਲੋਂ ਵਿਦਾਇਗੀ ਸਮਾਗਮ ਕਰਵਾਏ। ਸਮਾਗਮਾਂ ਦੀ ਪ੍ਰਧਾਨਗੀ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਕੀਤੀ। ਜਿਸ ਵਿਚ ਵਿਦਿਆਰਥੀਆਂ ਤੋਂ ਇਲਾਵਾ ਸਟਾਫ਼ ਮੈਂਬਰਾਨ ਵੀ ਸ਼ਾਮਲ ਹੋਏ। ਕਾਮਰਸ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸ਼ਿਲਪਾ ਕਾਂਸਲ ਦੀ ਅਗਵਾਈ ਵਿਚ ਬੀ.ਕਾਮ. ਫ਼ਾਈਨਲ ਦੇ ਵਿਦਿਆਰਥੀਆਂ ਲਈ ਸਮਾਗਮ ਆਯੋਜਤ ਕੀਤਾ ਗਿਆ ਅਤੇ ਸਹਿ-ਕੋਆਰਡੀਨੇਟਰਜ਼ ਦੀ ਭੂਮਿਕਾ ਪ੍ਰੋ. ਸੰਗੀਤਾ, ਪ੍ਰੋ. ਵਿਸ਼ਾਲ ਸਿੰਗਲਾ ਤੇ ਸਾਥੀ ਫੈਕਲਟੀ ਮੈਂਬਰਾਂ ਨੇ ਨਿਭਾਈ। ਸਾਇੰਸ ਵਿੰਗ ਦੇ ਸਮਾਗਮ ਦੀ ਅਗਵਾਈ ਸਾਇੰਸ ਵਿੰਗ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਤੱਗੜ ਨੇ ਕੀਤੀ ਅਤੇ ਸਹਿ-ਕੋਆਰਡੀਨੇਟਰਜ਼ ਡਾ. ਦਿਵਯ ਜਯੋਤੀ ਤੇ ਪ੍ਰੋ. ਜਸ਼ਨਪ੍ਰੀਤ ਸਨ। ਆਰਟਸ ਵਿੰਗ ਦੇ ਕੋਆਰਡੀਨੇਟਰ ਡਾ. ਸੁਭਾਸ਼ ਚੰਦਰ ਦੀ ਅਗਵਾਈ ਵਿਚ ਬੀ. ਏ. ਅਤੇ ਐਮ. ਏ. ਪੰਜਾਬੀ ਦੇ ਵਿਦਿਆਰਥੀਆਂ ਲਈ ਸਮਾਗਮ ਆਯੋਜਤ ਕੀਤਾ ਗਿਆ। ਸਹਿ ਕੋਆਰਡੀਨੇਟਰਜ਼ ਪ੍ਰੋ. ਰੁਪਿੰਦਰਪਾਲ ਸਿੰਘ ਅਤੇ ਬਾਕੀ ਆਰਟਸ ਫੈਕਲਟੀ ਮੈਂਬਰ ਸਨ। ਕੰਪਿਊਟਰ ਵਿਭਾਗ ਦੀ ਵਿਦਾਇਗੀ ਪਾਰਟੀ ਦੇ ਕੋਆਰਡੀਨੇਟਰਜ਼ ਡਾ. ਸੁਭਾਸ਼ ਚੰਦਰ ਤੇ ਡਾ. ਰਾਜੀਵ ਕਪੂਰ ਸਨ ਅਤੇ ਸਹਿ-ਕੋਆਰਡੀਨੇਟਰਜ਼ ਵਿਚ ਪ੍ਰੋ. ਸੁਮਨ ਭਵਨੀਆ ਅਤੇ ਸਾਥੀ ਫੈਕਲਟੀ ਮੈਂਬਰਾਨ ਸਨ। ਵਿਦਿਆਰਥੀਆਂ ਵੱਲੋਂ ਮਨੋਰੰਜਕ ਖੇਡਾਂ ਅਤੇ ਰੰਗਾ-ਰੰਗ ਆਈਟਮਾਂ ਪੇਸ਼ ਕਰਕੇ ਸਮਾਗਮਾਂ ਦੀ ਰੌਣਕ ਵਧਾਈ ਗਈ। ਵੱਖ-ਵੱਖ ਟਾਈਟਲ ਦੇ ਕੇ ਸੀਨੀਅਰ ਵਿਦਿਆਰਥੀਆਂ ਦਾ ਸਤਿਕਾਰ ਕੀਤਾ ਗਿਆ।