ਫਾਲਗੁਨ ਮਹਾਉਤਸਵ ਅੱਜ ਤੋਂ ਮੋਗਾ ’ਚ
ਸ਼ਿਆਮ ਸੇਵਾ ਸੁਸਾਇਟੀ ਵੱਲੋਂ
Publish Date: Fri, 20 Feb 2026 03:23 PM (IST)
Updated Date: Sat, 21 Feb 2026 04:00 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਸ਼ਿਆਮ ਸੇਵਾ ਸੁਸਾਇਟੀ ਵੱਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਲੋਨੀ ਦੇ ਸ਼ਿਆਮ ਮੰਦਰ ਵਿਖੇ ਕਰਵਾਏ ਜਾ ਰਹੇ 14ਵੇਂ ਫਾਲਗੁਨ ਮਹਾਉਤਸਵ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਸ 9 ਦਿਨਾਂ ਦੇ ਫਾਲਗੁਨ ਮਹਾਉਤਸਵ ਵਿਚ ਰੋਜ਼ਾਨਾ ਸ਼ਿਆਮ ਪ੍ਰਭੂ ਦਾ ਸੰਕੀਰਤਨ ਹੋਵੇਗਾ, ਜਿਸ ਵਿਚ ਭਜਨ ਗਾਇਕ ਸ਼ਿਆਮ ਦੀ ਮਹਿਮਾ ਗਾਉਣਗੇ। ਸੁਸਾਇਟੀ ਦੇ ਮੈਂਬਰਾਂ ਨੇ ਅੱਜ ਸੁੁਸਾਇਟੀ ਦੇ ਸੀਨੀਅਰ ਮੈਂਬਰਾਂ ਜਗਦੀਸ਼ ਬੱਤਰਾ, ਜਤਿਨ ਸੈਨੇਟਰੀ ਸਟੋਰ ਵਾਲੇ, ਅੰਮ੍ਰਿਤਸਰ ਰੋਡ ਦੇ ਸਮਾਜ ਸੇਵਕ ਜਤਿੰਦਰ ਦੇਵਗਨ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੂੰ ਇਕੱਠ ਲਈ ਸੱਦਾ ਪੱਤਰ ਸੌਂਪਿਆ। ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਸਕੱਤਰ ਭੂਸ਼ਣ ਗਰਗ ਸੁਦਾਮਾ ਪੁਰੀ ਨੇ ਦੱਸਿਆ ਕਿ ਫਾਲਗੁਨ ਮਹਾਉਤਸਵ ਦੌਰਾਨ ਹਰ ਰੋਜ਼ ਸ਼ਾਮ 6 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਮੰਦਰ ਵਿਚ ਸੰਕੀਰਤਨ ਹੋਵੇਗਾ। ਸ਼ਿਆਮ ਬਾਬਾ ਦਾ ਸ਼ਾਨਦਾਰ ਦਰਬਾਰ, ਅਲੌਕਿਕ ਸਜਾਵਟ, ਛਪੰਜ ਭੇਟਾਂ ਖਿੱਚ ਦਾ ਕੇਂਦਰ ਹੋਣਗੀਆਂ। ਲੰਗਰ ਵੀ ਰੋਜ਼ਾਨਾ ਲਗਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਤਿਉਹਾਰ ਵਿਚ ਸ਼ਾਮਲ ਹੋਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।