ਗੁਰੂ ਨਾਨਕ ਕਾਲਜ ਦੇ ਫਿਜਿਕਸ ਵਿਭਾਗ ਦਾ ਸ਼ਾਨਦਾਰ ਨਤੀਜਾ
ਗੁਰੂ ਨਾਨਕ ਕਾਲਜ ਦੇ ਫਿਜਿਕਸ ਵਿਭਾਗ ਦਾ ਸ਼ਾਨਦਾਰ ਨਤੀਜਾ
Publish Date: Sat, 04 Apr 2026 03:47 PM (IST)
Updated Date: Sat, 04 Apr 2026 03:49 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਨਵੰਬਰ/ਦਸੰਬਰ 2025 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ ਜਿਸ ਅਨੁਸਾਰ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਫਿਜਿਕਸ ਵਿਭਾਗ ਦੇ ਐਮਐਸਸੀ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਵਿਭਾਗ ਦੇ ਮੁਖੀ ਡਾ. ਅਨੀਤਾ ਰਾਣੀ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਨਤੀਜਿਆਂ ’ਚ ਮਨਪ੍ਰੀਤ ਕੌਰ ਸਪੁੱਤਰੀ ਰਾਜ ਸਿੰਘ ਨੇ 71.6% ਅੰਕਾਂ ਨਾਲ ਕਾਲਜ ਵਿੱਚੋਂ ਪਹਿਲਾ ਸਥਾਨ, ਹਰਪ੍ਰੀਤ ਸਿੰਘ ਸਪੁੱਤਰ ਸਤਨਾਮ ਸਿੰਘ ਨੇ 67% ਅੰਕਾਂ ਨਾਲ ਦੂਸਰਾ, ਰਿਜ਼ੂਅਲ ਸਪੁੱਤਰੀ ਸੁਰਿੰਦਰ ਕੁਮਾਰ ਕੁੱਕੜ ਨੇ 57.6% ਅੰਕਾਂ ਨਾਲ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਐਮਐਸਸੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਹਰਵੀਰ ਕੌਰ ਸਪੁੱਤਰੀ ਜਗਸੀਰ ਸਿੰਘ ਨੇ 77.4% ਅੰਕਾਂ ਨਾਲ ਕਾਲਜ ਵਿੱਚੋਂ ਪਹਿਲਾ, ਕਰਨ ਸ਼ਰਮਾ ਸਪੁੱਤਰ ਵਿਨੋਦ ਕੁਮਾਰ ਸ਼ਰਮਾ ਨੇ 74.8% ਅੰਕਾਂ ਨਾਲ ਦੂਜਾ ਸਥਾਨ, ਜਸਪਿੰਦਰ ਕੌਰ ਸਪੁੱਤਰੀ ਹਰਬੰਸ ਸਿੰਘ ਅਤੇ ਪ੍ਰਭਜੋਤ ਕੌਰ ਸਪੁੱਤਰੀ ਬਲਵੀਰ ਸਿੰਘ ਨੇ ਸਾਂਝੇ ਤੌਰ ’ਤੇ 74.2% ਅੰਕਾਂ ਨਾਲ ਕ੍ਰਮਵਾਰ ਤੀਸਰਾ ਸਥਾਨ ਹਾਸਿਲ ਕੀਤਾ ਹੈ। ਕਾਲਜ ਦੀ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਅਤੇ ਕਾਲਜ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।