ਆਰਕੇਐੱਸ ਦੇ ਵਿਦਿਆਰਥੀ ਤਵਿਸ਼ ਬਾਂਸਲ ਦਾ ਸ਼ਾਨਦਾਰ ਪ੍ਰਦਰਸ਼ਨ
ਹਾਲ ਹੀ ’ਚਕਰਵਾਏ ਸਟੇਟ ਲੈਵਲ
Publish Date: Mon, 04 May 2026 04:19 PM (IST)
Updated Date: Tue, 05 May 2026 04:03 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਹਾਲ ਹੀ ’ਚਕਰਵਾਏ ਸਟੇਟ ਲੈਵਲ ਵਿਜ਼ੂਅਲ ਫਲੈਸ਼ ਐਂਡ ਲਿਸਨਿੰਗ ਮੁਕਾਬਲਾ 2026 ’ਚ ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀ ਤਵਿਸ਼ ਬਾਂਸਲ ਜਮਾਤ 6ਵੀਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ।ਇਹ ਮੁਕਾਬਲਾ ਯੂਸੀਮਾਸ ਵੱਲੋਂ ਕਰਵਾਇਆ ਗਿਆ ਸੀ, ਜਿਸ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਤਵਿਸ਼ ਬਾਂਸਲ ਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸ ਦੇ ਸਕੂਲ ਬਲਕਿ ਉਸ ਦੇ ਮਾਪਿਆਂ ਦਾ ਨਾਮ ਵੀ ਮਾਣ ਨਾਲ ਉੱਚਾ ਕੀਤਾ ਹੈ। ਇਸ ਮੌਕੇ ’ਤੇ ਤਵਿਸ਼ ਬਾਂਸਲ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕ ਰਜਨੀ ਅਰੋੜਾ ਨੇ ਤਵਿਸ਼ ਨੂੰ ਇਸ ਸ਼ਾਨਦਾਰ ਉੱਪਲਬਧੀ ਲਈ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।