ਗਾਂਧੀ ਮਾਡਲ ਸੀਨੀਅਰ ਸਕੰਡਰੀ ਸਕੂਲ ਕੋਟਕਪੂਰਾ ਦੇ ਸ਼ਾਨਦਾਰ ਨਤੀਜੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸ਼ਹਿਰ ਦੇ ਮੰਨੀ ਪ੍ਰਮੰਨੀ ਸੰਸਥਾ ਗਾਂਧੀ ਮਾਡਲ ਸੀਨੀਅਰ ਸਕੰਡਰੀ ਸਕੂਲ ਦਾ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100% ਰਿਹਾ ਹੈ। ਅੱਠਵੀਂ ਜਮਾਤ ਵਿੱਚ ਪਲਕ ਪੁੱਤਰੀ ਸੁਨੀਲ ਕੁਮਾਰ ਨੇ 93% ਅੰਕ ਪ੍ਰਾਪਤ ਕਰਕੇ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਅਤੇ ਜਸਕੀਰਤ ਕੌਰ ਪੁੱਤਰੀ ਜਗਸੀਰ ਸਿੰਘ ਨੇ (91.6%) ਦੂਜਾ ਸਥਾਨ ਅਤੇ ਚੰਨਪ੍ਰੀਤ ਕੌਰ ਪੁੱਤਰੀ ਅਮਨਦੀਪ ਸਿੰਘ ਨੇ (90%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਪਾਇਲ ਪੁੱਤਰੀ ਟਿੱਕਾ ਰਾਮ, ਸ਼ਿਵਰਾਜ ਸਿੰਘ ਭਾਟੀ ਪੁੱਤਰ ਜੋਰ ਸਿੰਘ ਭਾਟੀ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ। ਦਸਵੀਂ ਜਮਾਤ ਵਿੱਚ ਹਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਨੇ 94% ਅੰਕ ਪ੍ਰਾਪਤ ਕਰਕੇ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਅਤੇ ਹਰਸ਼ਿਤ ਕੱਕੜ ਪੁੱਤਰ ਦਵਿੰਦਰ ਕੁਮਾਰ ਨੇ (85.6%) ਦੂਜਾ ਸਥਾਨ ਅਤੇ ਕੇਸ਼ਵ ਚੌਧਰੀ ਪੁੱਤਰ ਅਰਜਨ ਕੁਮਾਰ ਨੇ (84.7%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਸ਼ਿਵਾ ਪੁੱਤਰ ਸ਼ੰਕਰ ਦਾਸ ਨੇ (80%) ਅੰਕ, ਮਹਿਕ ਪੁੱਤਰੀ ਬਲਵੀਰ ਸਿੰਘ ਨੇ (79.3%) ਅਤੇ ਰਤਨਾ ਪੁੱਤਰੀ ਸੁਨੀਲ ਕੁਮਾਰ ਨੇ (77.6%) ਅੰਕ ਪ੍ਰਾਪਤ ਕੀਤੇ ਹਨ। ਬਾਰ੍ਹਵੀਂ ਜਮਾਤ ਵਿੱਚ ਸਾਇੰਸ ਗਰੁੱਪ ਵਿੱਚ ਖੁਸ਼ਵੀਰ ਪੁੱਤਰੀ ਗੁਰਜੰਟ ਸਿੰਘ ਨੇ 97.2% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਛੇਵਾਂ ਸਥਾਨ ਅਤੇ ਪੰਜਾਬ ਵਿੱਚੋਂ 140ਵਾਂ ਰੈਂਕ ਹਾਸਿਲ ਕੀਤਾ ਹੈ, ਮੇਘਾ ਪੁੱਤਰੀ ਰਜਿੰਦਰ ਕੁਮਾਰ ਨੇ (92.2%) ਦੂਜਾ ਸਥਾਨ ਅਤੇ ਵੰਸ਼ਿਕਾ ਪੁੱਤਰੀ ਰਾਕੇਸ਼ ਕੁਮਾਰ ਨੇ (91.2%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਰਿਧਿਮਾ ਪੁੱਤਰੀ ਸੰਦੀਪ ਕੁਮਾਰ ਨੇ (90%) ਅੰਕ, ਸਿਮਰਨ ਪੁੱਤਰੀ ਦਵਿੰਦਰ ਸਿੰਘ ਨੇ (90%) ਅੰਕ ਪ੍ਰਾਪਤ ਕੀਤੇ ਹਨ। ਬਾਰ੍ਹਵੀਂ ਜਮਾਤ ਵਿੱਚ ਕਾਮਰਸ ਗਰੁੱਪ ਵਿੱਚ ਮਯੰਕ ਗੁਪਤਾ ਪੁੱਤਰ ਮੁਕੇਸ਼ ਕੁਮਾਰ ਨੇ (81.6%) ਅੰਕ ਪ੍ਰਾਪਤ ਕਰਕੇ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ ਅਤੇ ਕੌਮਲਪ੍ਰੀਤ ਕੌਰ ਪੁੱਤਰੀ ਰਾਜੂ ਨੇ 79.8% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਗੁਰਅੰਸ਼ ਪੁੱਤਰ ਗੁਰਮੀਤ ਸਿੰਘ ਨੇ (77.8%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬਾਰ੍ਹਵੀਂ ਜਮਾਤ ਵਿੱਚ ਆਰਟਸ ਗਰੁੱਪ ਵਿੱਚ ਡੋਲੀ ਪੁੱਤਰੀ ਰਾਮਜੀ ਲਾਲ ਨੇ (91%) ਅੰਕ ਪ੍ਰਾਪਤ ਕਰਕੇ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ ਅਤੇ ਪਰਮੀਤ ਸ਼ਰਮਾ ਪੁੱਤਰੀ ਨਰੇਸ਼ ਕੁਮਾਰ ਅਤੇ ਵੰਸ਼ਿਕਾ ਪੁੱਤਰੀ ਵਿਕਰਮ ਕੁਮਾਰ ਨੇ (89.4%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸਨੀਆਂ ਪੁੱਤਰੀ ਪਵਨ ਕੁਮਾਰ ਨੇ (84.8%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਦੇ ਮੈਨੇਜਰ ਕਰਨਲ ਡਾ. ਐਸ.ਕੇ. ਗਰਗ, ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।