ਉਤਸ਼ਾਹ ਜੀਵਨ ਦਾ ਪ੍ਰਾਣ ਹੈ ਤੇ ਉਤਸ਼ਾਹਹੀਣਤਾ ਪ੍ਰਾਣਹੀਣਤਾ
ਉਤਸ਼ਾਹ ਜੀਵਨ ਦਾ ਪ੍ਰਾਣ ਹੈ ਅਤੇ ਉਤਸ਼ਾਹਹੀਣਤਾ ਪ੍ਰਾਣਹੀਣਤਾ ਦੀ ਪਹਿਚਾਣ : ਸੁਨੀਤਾ ਭਾਰਤੀ
Publish Date: Mon, 04 May 2026 04:06 PM (IST)
Updated Date: Mon, 04 May 2026 04:08 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਨਜ਼ਦੀਕ ਬੱਸ ਸਟੈਂਡ, ਆਸ਼ਰਮ ਸਥਿਤ, ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਸਤਸੰਗ ਪ੍ਰੋਗਰਾਮ ਦੌਰਾਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਸੁਨੀਤਾ ਭਾਰਤੀ ਨੇ ਦੱਸਿਆ ਕਿ ਉਤਸ਼ਾਹ ਜੀਵਨ ਦਾ ਪ੍ਰਾਣ ਹੈ ਅਤੇ ਉਤਸ਼ਾਹਹੀਣਤਾ ਪ੍ਰਾਣਹੀਣਤਾ ਦੀ ਪਹਿਚਾਣ। ਉਤਸਾਹ ਉਹ ਅੱਗ ਹੈ ਜੋ ਸਾਡੇ ਕਾਰਜ ਰੂਪੀ ਇੰਜਣ ਨੂੰ ਚਲਾਉਣ ਲਈ ਬਾਲਣ ਦਾ ਕੰਮ ਕਰਦੀ ਹੈ। ਪਰੰਤੂ ਜੋ ਲੋਕ ਉਤਸ਼ਾਹਹੀਣ ਹਨ ਉਹ ਜੀਵਨ ਅੰਦਰ ਕਦੇ ਸਕਾਰਾਤਮਕ ਪਹਿਲੂ ਦਾ ਦਰਸ਼ਨ ਨਹੀਂ ਕਰ ਪਾਉਂਦੇ। ਉਹਨਾਂ ਦੀ ਹਾਲਤ ਠੀਕ ਉਸ ਵਿਅਕਤੀ ਵਰਗੀ ਹੋ ਜਾਂਦੀ ਹੈ ਜਿਸਦੇ ਸਾਹਮਣੇ ਚਾਹੇ ਕਿੰਨਾ ਮਰਜ਼ੀ ਪ੍ਰਕਾਸ਼ਮਨ ਸੂਰਜ ਕਿਉਂ ਨਾ ਹੋਵੇ, ਪ੍ਰੰਤੂ ਉਸਦੀ ਅੱਖ ਦੀ ਪੁਤਲੀ ਸਹੀ ਕੰਮ ਨਾ ਕਰਨ ਕਰਕੇ ਉਸਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਪਰੰਤੂ ਜਿਸ ਇਨਸਾਨ ਦੇ ਅੰਦਰ ਸਕਾਰਾਤਮਕਤਾ ਆ ਜਾਂਦੀ ਹੈ, ਫਿਰ ਉਸਨੂੰ ਕੋਈ ਵੀ ਪ੍ਰਸਥਿਤੀ ਕਮਜ਼ੋਰ ਨਹੀਂ ਬਣਾ ਸਕਦੀ। ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਵੀ ਉਸਨੂੰ ਸਾਰਾ ਸੰਸਾਰ ਸਵਰਗ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਜਿਸਦੀ ਦ੍ਰਿਸ਼ਟੀ ਅੰਦਰ ਪ੍ਰੇਮ, ਸਦਭਾਵਨਾ ਹੈ ਉਸਨੂੰ ਚਾਰੇ ਪਾਸੇ ਸਿਰਫ ਪ੍ਰਭੂ ਦੀ ਕਿਰਪਾ ਅਤੇ ਰਜ਼ਾ ਹੀ ਦਿਖਾਈ ਦਿੰਦੀ ਹੈ। ਵਾਲਟਰ ਕ੍ਰਿਸਲਰ ਦਾ ਕਥਨ ਹੈ ਕਿ ਸਫਲਤਾ ਦਾ ਅਸਲੀ ਭੇਦ ਉਤਸ਼ਾਹ ਹੀ ਹੈ। ਇਸ ਲਈ ਹਰੇਕ ਮੁਸ਼ਕਿਲ ਪ੍ਰਸਥਿਤੀ ਨੂੰ ਬਦਲਣ ਲਈ ਆਪਣੇ ਮਨ ਅੰਦਰ ਉਤਸ਼ਾਹੀ ਵਿਚਾਰਾਂ ਨੂੰ ਸਥਾਨ ਦਿਓ। ਸਤਿਸੰਗ ਪ੍ਰੋਗਰਾਮ ਦੇ ਦੌਰਾਨ ਸਾਧਵੀ ਸੁਸ਼੍ਰੀ ਮਨਦੀਪ ਭਾਰਤੀ ਜੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।