ਮਨਨ ਤੇ ਮਹਿਤਾਬ ਸਿੰਘ ‘ਕਿੱਕ ਬਾਕਸਿੰਗ ਜ਼ਿਲ੍ਹਾ ਟੂਰਨਾਮੈਂਟ’ ’ਚ ਰਹੇ ਮੋਹਰੀ
ਮਨਨ ਤੇ ਮਹਿਤਾਬ ਸਿੰਘ ਨੇ “ਕਿੱਕ ਬੋਕਸਿੰਗ ਜ਼ਿਲ੍ਹਾ ਟੂਰਨਾਮੈਂਟ” ’ਚ ਪਹਿਲਾ ਸਥਾਨ ਹਾਸਿਲ ਕਰਕੇ ਕੀਤਾ ਨਾਮ ਰੋਸ਼ਨ
Publish Date: Sat, 16 May 2026 03:16 PM (IST)
Updated Date: Sat, 16 May 2026 03:18 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦੇਸ਼ ਭਗਤ ਗਲੋਬਲ ਸਕੂਲ ਵਿਖੇ ਸਕੂਲ ਦੇ ਵਿਦਿਆਰਥੀਆਂ ਮਨਨ ਜਮਾਤ ਛੇਵੀਂ ਅਤੇ ਮਹਿਤਾਬ ਸਿੰਘ ਜਮਾਤ ਛੇਵੀਂ ਨੇ ਕਿੱਕ ਬਾਕਸਿੰਗ ਜ਼ਿਲ੍ਹਾ ਟੂਰਨਾਮੈਂਟ ਸ੍ਰੀ ਮੁਕਤਸਰ ਸਾਹਿਬ ’ਚ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਸੰਜੀਵ ਜਿੰਦਲ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਕਠੋਰ ਮੇਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਵਿਦਿਆਰਥੀ ਭਵਿੱਖ ’ਚ ਵੀ ਇਸੇ ਤਰ੍ਹਾਂ ਉੱਚੀਆਂ ਉਪਲਬਧੀਆਂ ਹਾਸਿਲ ਕਰਨਗੇ ਅਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣਨਗੇ। ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਨੇ ਕਿਹਾ ਕਿ ਕਿੱਕਬਾਕਸਿੰਗ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਵਿਦਿਆਰਥੀਆਂ ਨੇ ਆਪਣੀ ਖੇਡ ਕਾਬਲੀਅਤ ਅਤੇ ਆਤਮ ਵਿਸ਼ਵਾਸ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਉਪਲਬਧੀ ਸਾਬਤ ਕਰਦੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਿਦਿਆਰਥੀ ਅੱਗੇ ਵੱਧ ਰਹੇ ਹਨ।ਅਸੀਂ ਕੋਚ ਅਤੇ ਮਾਪਿਆਂ ਨੂੰ ਵੀ ਵਧਾਈ ਦਿੰਦੇ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਫਲਤਾ ਸੰਭਵ ਹੋਈ ਹੈ। ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾ. ਜੋਰਾ ਸਿੰਘ ਜੀ ਅਤੇ ਪ੍ਰੋ ਚਾਂਸਲਰ ਡਾ. ਤੇਜਿੰਦਰ ਕੌਰ ਜੀ ਨੇ ਇਹਨਾਂ ਬੱਚਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੋਵੇਂ ਵਿਦਿਆਰਥੀਆਂ ਦੀ ਜਿੱਤ ਸਕੂਲ ਅਤੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਕੋਚ, ਸਕੂਲ ਸਟਾਫ ਅਤੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ।