ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦੀ ਚੋਣ
‘ਦੀ ਨਿਊ ਬਰੀਵਾਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ. ਬਰੀਵਾਲਾ’ ਦੀ ਸਰਬਸੰਮਤੀ ਨਾਲ ਹੋਈ ਚੋਣ
Publish Date: Fri, 17 Apr 2026 04:33 PM (IST)
Updated Date: Fri, 17 Apr 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ‘ਦੀ ਨਿਊ ਬਰੀਵਾਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਬਰੀਵਾਲਾ’ ਦੀ ਸਰਬਸੰਮਤੀ ਨਾਲ ਚੋਣ ਹੋਈ। ਚੋਣ ਦੌਰਾਨ ਸਰਬਸੰਮਤੀ ਨਾਲ ਸੰਦੀਪ ਸਿੰਘ, ਪਰਵਿੰਦਰ ਕੌਰ, ਬੂਟਾ ਸਿੰਘ ਬਰੀਵਾਲਾ, ਜਸਵਿੰਦਰ ਸਿੰਘ, ਨਿਰਮਲ ਸਿੰਘ, ਬਾਜ ਸਿੰਘ ਪਿੰਡ ਬਾਜਾ ਮਰਾੜ੍ਹ, ਜਗਦੀਪ ਸਿੰਘ, ਗੁਰਜੰਟ ਕੁਮਾਰ ਡੋਡਾਂਵਾਲੀ, ਬਲਦੇਵ ਸਿੰਘ ਬਰੀਵਾਲਾ, ਅਮਨਦੀਪ ਕੌਰ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਚੁਣੇ ਹੋਏ ਉਪਰੋਕਤ ਸਾਰੇ ਮੈਂਬਰਾਂ ਨੇ ਵਿਸ਼ਵਾਸ ਦੁਆਇਆ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪਾਰਸ ਕੁਮਾਰ ਪਰੋਜਾਈਡਿੰਗ ਅਫਸਰ, ਨਵਤੇਜ ਸਿੰਘ ਬਰਾੜ ਕੋਪ੍ਰਜਾਈਡਿੰਗ ਅਫਸਰ, ਲਖਵਿੰਦਰ ਸਿੰਘ ਸਕੱਤਰ, ਸਮੀਰ ਕਟਾਰੀਆ ਇੰਸਪੈਕਟਰ, ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜ਼ਿਲ੍ਹਾ ਕੱਚਾ ਆੜ੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਸੀਰ ਕੁਮਾਰ ਚਰਨਾ, ਕੱਚਾ ਆੜ੍ਹਤੀਆ ਐਸੋਸੀਏਸ਼ਨ ਬਰੀਵਾਲਾ ਦੇ ਪ੍ਰਧਾਨ ਅਜੇ ਕੁਮਾਰ ਗਰਗ, ਟਰੇਡ ਯੂਨੀਅਨ ਦੇ ਪ੍ਰਧਾਨ ਰਜਨੀਸ਼ ਕੁਮਾਰ ਗੋਇਲ ਅਤੇ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।