ਸੰਤ ਸਹਾਰਾ ਨਰਸਿੰਗ ਕਾਲੇਜ ਵਿਖੇ ‘ਵਿਸ਼ਵ ਸਿਹਤ ਦਿਵਸ’ ਮਨਾਇਆ
ਸੰਤ ਸਹਾਰਾ ਇੰਸਟੀਟਿਊਟ ਆਫ ਨਰਸਿੰਗ ਵਿਖੇ ‘ਵਿਸ਼ਵ ਸਿਹਤ ਦਿਵਸ’ ਮਨਾਇਆ
Publish Date: Tue, 07 Apr 2026 03:16 PM (IST)
Updated Date: Tue, 07 Apr 2026 03:17 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੰਡੀਅਨ ਨਰਸਿੰਗ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਦੇ ਸਾਰੇ ਨਰਸਿੰਗ ਅਦਾਰਿਆਂ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਲੜੀ ’ਚ ਸੰਤ ਸਹਾਰਾ ਗਰੁੱਪ ਆਫ ਇੰਸਟੀਟਿਊਟਸ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਡਾਇਰੈਕਟਰ ਡਾ. ਸਪਨਾ ਪਰੂਥੀ ਦੀ ਯੋਗ ਅਗਵਾਈ ਹੇਠ ਸੰਤ ਸਹਾਰਾ ਇੰਸਟੀਟਿਊਟ ਆਫ ਨਰਸਿੰਗ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਵਿਸ਼ੇ ਇਕੱਠੇ ਹੋ ਕੇ ਸਾਇੰਸ ਦੀ ਮਦਦ ਨਾਲ ਲੋਕਾਂ ਦੀ ਸਿਹਤ ਦਾ ਧਿਆਨ ਰੱਖੀਏ । ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਮੈਡਮ ਨਵਜੀਤ ਕੌਰ ਵੱਲੋਂ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਸਿਹਤ ਵਿਭਾਗ ਵੱਲੋਂ ਲੜਕੀਆਂ ਲਈ ਨਵੀਂ ਸ਼ੁਰੂ ਕੀਤੀ ਵੈਕਸੀਨ ਐੱਚਪੀਵੀ ਜੋ ਕਿ ਸਰਵਾਈਕਲ ਕੈਂਸਰ ਲਈ ਹੈ। ਇਸ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸਤੋਂ ਇਲਾਵਾ ਬੱਚਿਆਂ ਦੁਆਰਾ ਵਿਸ਼ੇ ਨਾਲ ਸੰਬੰਧਿਤ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਸੈਮੀਨਾਰ ’ਚ ਜੀਐਨਐਮ ਅਤੇ ਏਐੱਨਐੱਮ ਦੇ ਬੱਚਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਲਜ ਦਾ ਸਟਾਫ ਵੀਰਪਾਲ ਕੌਰ, ਰਜਿੰਦਰ ਕੌਰ, ਜੈਸਮੀਨ ਕੌਰ, ਅਲਕਾ, ਪਲਕ, ਸਿਮਰਨਜੀਤ ਕੌਰ, ਸਿਮਰਨਪ੍ਰੀਤ ਕੌਰ, ਮੋਹਿਤ ਕੁਮਾਰ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।