ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਬਾਰੇ ਦਿੱਤੀ ਜਾਣਕਾਰੀ
ਤਪਾ ਮੰਡੀ ਵਿਖੇ ਡਾ. ਸੁਖਮੰਦਰ ਸਿੰਘ ਵੱਲੋਂ
Publish Date: Wed, 29 Apr 2026 04:13 PM (IST)
Updated Date: Thu, 30 Apr 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਤਪਾ ਮੰਡੀ ਵਿਖੇ ਡਾ. ਸੁਖਮੰਦਰ ਸਿੰਘ ਵੱਲੋਂ ਨਵੇਂ ਸਕਿਉਰ ਹੈਲਥ ਇਲੈਕਟ੍ਰੋਹੋਮਿਉਪੈਥਿਕ ਸੈਂਟਰ ਦਾ ਉਦਘਾਟਨ ਰੈਬੀਸਨ ਇੰਡੀਆ ਫਾਰਮਾ ਦੇ ਮੁੱਖ ਡਾਕਟਰ ਸੰਜੀਵ ਸ਼ਰਮਾ ਅਤੇ ਹਿਮਾਚਲ ਪ੍ਰਦੇਸ਼ ਡਾ. ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਰਿੰਦਰ ਠਾਕੁਰ ਅਤੇ ਇਲੈਕਟ੍ਰੋਹੋਮਿਉਪੈਥਿਕ ਡਾ. ਮੈਡੀਕਲ ਐਸੋਸੀਏਸ਼ਨ ਪੰਜਾਬ ਚੇਅਰਮੈਨ ਡਾ. ਜਗਤਾਰ ਸਿੰਘ ਸੇਂਖੋ ਦੁਆਰਾ ਕੀਤਾ ਗਿਆ ਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲੈਕਟ੍ਰੋਹੋਮਿਉਪੈਥੀ ਇਲਾਜ ਪ੍ਰਣਾਲੀ ਕੁਦਰਤੀ ਤੱਤਾਂ ਨਾਲ ਭਰਭੂਰ ਹੈ, ਇਸ ਸੈਂਟਰ ਦੇ ਖੁੱਲ੍ਹਣ ਨਾਲ ਇਲਾਕੇ ਭਰ ਦੇ ਲੋਕਾ ਨੂੰ ਫਾਇਦਾ ਹੋਵੇਗਾ। ਇਸ ਸਮੇ ਡਾ. ਬਲਰਾਜ ਸਿੰਘ ਰਿਟਾਇਰ ਡਿਪਟੀ ਡਾਇਰੈਕਟਰ ਪਸ਼ੂਪਾਲਣ ਵਿਭਾਗ ਪੰਜਾਬ ਕੋਰ ਕਮੇਟੀ ਮੈਂਬਰ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ,ਕੋਰ ਕਮੇਟੀ ਮੈਂਬਰ ਡਾ. ਜਗਜੀਤ ਸਿੰਘ ਗਿੱਲ ਮੋਗਾ,ਆਫਿਸ ਸਕੱਤਰ ਡਾ. ਕਮਲਜੀਤ ਕੌਰ ਸੇਂਖੋ, ਜਰਨਲ ਸਕੱਤਰ ਪਰਮਿੰਦਰ ਪਾਠਕ ਰਾਏਕੋਟ, ਕੋਰ ਕਮੇਟੀ ਮੈਂਬਰ ਡਾ. ਜਗਮੋਹਣ ਸਿੰਘ ਧੂੜਕੋਟ, ਰਾਜਵਿੰਦਰ ਸਿੰਘ, ਬਲਵੰਤ ਸਿੰਘ ਅਤੇ ਰਾਕੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ।