ਬਿਜਲੀ ਕਾਮਿਆਂ ਨੇ ਮਈ ਦਿਵਸ ਮੌਕੇ ਝੰਡੇ ਲਹਿਰਾਏ
ਦੁਨੀਆ ਭਰ ਵਿਚ ਕਿਰਤੀ ਲੋਕਾਂ ਦੇ
Publish Date: Fri, 01 May 2026 03:59 PM (IST)
Updated Date: Sat, 02 May 2026 04:02 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ: ਦੁਨੀਆ ਭਰ ਵਿਚ ਕਿਰਤੀ ਲੋਕਾਂ ਦੇ ਹੱਕਾਂ ਲਈ ਸ਼ਹਾਦਤ ਦੇਣ ਵਾਲੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਮਈ ਦਿਵਸ ਦੇ ਸਬੰਧ ਵਿਚ ਪੀਐੱਸਈ ਬੀ ਇੰਪਲਾਈਜ਼ ਫੈੱਡਰੇਸ਼ਨ ਏਟਕ, ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਸੀਐੱਚਬੀ ਕਾਮਿਆਂ ਵੱਲੋਂ ਸਾਂਝੇ ਤੌਰ ’ਤੇ 66 ਕੇ ਵੀ ਸਬਸਟੇਸ਼ਨ ਚੜਿੱਕ, 66 ਕੇਵੀ ਸਬਸਟੇਸ਼ਨ ਰਾਮੂੰਵਾਲਾ ਨਵਾਂ ਅਤੇ ਸਬਡਿਵੀਜ਼ਨ ਦਫ਼ਤਰ ਚੜਿੱਕ ਵਿਖੇ ਝੰਡੇ ਲਹਿਰਾਏ ਗਏ। ਇਸ ਮੌਕੇ ਸਰਕਲ ਫ਼ਰੀਦਕੋਟ ਦੇ ਪ੍ਰਧਾਨ ਪਲਵਿੰਦਰ ਸਿੰਘ ਸਿੱਧੂ, ਸਰਕਲ ਫ਼ਰੀਦਕੋਟ ਦੇ ਆਗੂ ਗੁਰਪ੍ਰੀਤ ਸਿੰਘ ਡਾਲਾ, ਡਵੀਜ਼ਨ ਆਗੂ ਅਵਤਾਰ ਸਿੰਘ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਲਗਭਗ 150 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਗਿਆ ਜਿਸ ਵਿਚ ਡਿਊਟੀ 8 ਘੰਟੇ ਕਰਨ ਦੀ ਸ਼ਰਤ ਅਤੇ ਹੋਰ ਆਰਥਿਕ ਮੰਗਾਂ ਪ੍ਰਾਪਤ ਕੀਤੀਆਂ ਗਈਆਂ ਪਰ ਹੁਣ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਵੇਂ ਕਿਰਤ ਕਾਨੂੰਨ ਅਨੁਸਾਰ ਕਿਰਤੀ ਕਾਮਿਆਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਓ ਅਤੇ ਐੱਮ ਮੰਡਲ ਕੋਟਕਪੂਰਾ ਦੇ ਪ੍ਰਧਾਨ ਜਗਤਾਰ ਸਿੰਘ ਸੇਖਵਾ, ਡਵੀਜ਼ਨ ਆਗੂ ਸੰਦੀਪ ਕੁਮਾਰ, ਡਵੀਜ਼ਨ ਆਗੂ ਨਿਰਮਲ ਸਿੰਘ ਮਾਹਲਾ, ਮੀਤ ਪ੍ਰਧਾਨ ਨਵਦੀਪ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਵਿੰਦਰਸਿੰਘ, ਸਬ ਡਵੀਜ਼ਨ ਪ੍ਰਧਾਨ ਗੋਪਾਲ ਕ੍ਰਿਸ਼ਨ, ਸੰਦੀਪ ਕੁਮਾਰ, ਇਕਬਾਲ ਸਿੰਘ, ਪਰਮਜੀਤ ਸਿੰਘ, ਭੋਲਾ ਸਿੰਘ, ਨਰਿੰਦਰ ਕੁਮਾਰ, ਰੇਸ਼ਮ ਸਿੰਘ, ਚਰਨ ਸਿੰਘ, ਜਗਸੀਰ ਸਿੰਘ ਮਾਧੋ ਅਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ ।