ਬਿਜਲੀ ਕਾਮਿਆਂ ਨੇ ਸਬ ਡਵੀਜ਼ਨ ਦੋਦਾ ਦੇ ਗੇਟ ਅੱਗੇ ਕੀਤੀ ਰੈਲੀ
ਬਿਜਲੀ ਕਾਮਿਆਂ ਨੇ ਸਬ ਡਵੀਜ਼ਨ ਦੋਦਾ ਦੇ ਗੇਟ ਅੱਗੇ ਕੀਤੀ ਰੈਲੀ
Publish Date: Tue, 17 Feb 2026 06:21 PM (IST)
Updated Date: Tue, 17 Feb 2026 06:24 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਪੀਐਸਈਬੀ ਜੁਆਇੰਟ ਫੋਰਮ, ਏਕਤਾ ਮੰਗ ਐਸੋਸੀਏਸ਼ਨ ਆਫ ਜੇਈ ਅਤੇ ਟੀਐਸਯੂ ਭੰਗਲ ਦੇ ਸੱਦੇ ’ਤੇ ਸਬ ਡਵੀਜ਼ਨ ਦੋਦਾ ਦੇ ਗੇਟ ਅੱਗੇ ਰੈਲੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਰਦਿਆਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਪਾਵਰਕਾਮ ਦੀ 50 ਏਕੜ ਬੇਸ਼ਕੀਮਤੀ ਜ਼ਮੀਨ ਪੁੱਡਾ ਨੂੰ ਕੌਡੀਆ ਦੇ ਭਾਅ ਵੇਚ ਦਿੱਤੀ ਗਈ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਕਾਫ਼ੀ ਰੋਸ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵਿੱਤੀ ਤੌਰ ’ਤੇ ਦੀਵਾਲੀਆ ਹੋ ਚੁੱਕੀ ਹੈ। ਸਰਕਾਰ ਵੱਲੋਂ ਆਪਣੇ ਘਰ ਭਰਨ ਲਈ ਕਰਜ਼ਾ ਦਰ ਕਰਜ਼ਾ ਚੁੱਕਿਆ ਜਾ ਰਿਹਾ ਹੈ। ਹੁਣ ਕਿਸੇ ਪਾਸੋਂ ਹੱਥ ਨਾ ਅੜਨ ਕਾਰਨ ਸਰਕਾਰੀ ਜ਼ਮੀਨਾਂ ਤੇ ਅੱਖ ਰੱਖੀ ਹੋਈ ਹੈ। ਇਸੇ ਤਹਿਤ ਪਟਿਆਲਾ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਪਾਵਰਕਾਮ ਨੂੰ ਦਾਨ ਕੀਤੀਆਂ ਅਤੇ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਖਰੀਦੀਆਂ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਕਦਾਚਿਤ ਕੌਡੀਆਂ ਦੇ ਭਾਅ ਲੁਟਾਉਣ ਨਹੀਂ ਦਿੱਤੀਆਂ ਜਾਣਗੀਆਂ। ਇਸਤੋਂ ਇਲਾਵਾ ਬੁਲਾਰੇ ਸਾਥੀਆਂ ਨੇ ਨਿੱਜੀਕਰਨ ਤੇ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ, ਜ਼ਮੀਨਾਂ ਵੇਚਣ ਦਾ ਫੈਸਲਾ, 4 ਲੇਬਰ ਕੋਡ ਕਾਨੂੰਨਾਂ ਦਾ ਵਿਰੋਧ ਕੀਤਾ, ਆਊਟਸੋਰਸਡ ਮੁਲਾਜ਼ਮਾਂ ਨੂੰ ਮਹਿਕਮੇ ’ਚ ਮਰਜ਼ ਕਰਨ ਅਤੇ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ, ਡੀਏ ਦੀਆਂ ਕਿਸ਼ਤਾਂ ਅਤੇ 16 ਪ੍ਰਤੀਸ਼ਤ ਡੀਏ ਦੇਣ ਦੀ ਮੰਗ ਕੀਤੀ, ਕੰਟਰੈਕਟ ਸਮੇਂ ਨੂੰ ਰੈਗਲੂਰ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਟੀਐਸਯੂ ਭੰਗਲ, ਗਗਨਦੀਪ ਦੋਦਾ ਸਬ ਡਿਵੀਜ਼ਨ ਪ੍ਰਧਾਨ, ਟੀਐਸਯੂ ਦੇ ਡਵੀਜ਼ਨ ਪ੍ਰਧਾਨ ਦਲਜੀਤ ਸਿੰਘ ਹਰੀਕੇ ਕਲਾਂ, ਧਰਮਿੰਦਰ ਸਿੰਘ ਗੂੜੀ ਸੰਘਰ ਸਬ ਪ੍ਰਧਾਨ ਦੋਦਾ, ਮਨਜਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਪ੍ਰਧਾਨ ਕਰਮਜੀਤ ਸਿੰਘ ਆਦਿ ਵੀ ਮੌਜੂਦ ਸਨ।