ਅਗਾਮੀ ਚੋਣਾ ਦੇ ਮੱਦੇਨਜਰ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਭਰ ’ਚ ਫਲੈਗ ਮਾਰਚ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਅਗਾਮੀ ਨਗਰ ਕੌਸਲ ਚੋਣਾਂ ਚੋਣਾਂ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਲਾਕੇ ਦੇ ਕਈ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ। ਇਸੇ ਤਹਿਤ ਜਿੱਥੇ ਹਰ ਸ਼ੱਕ ਗਤੀਵਿਧੀ ਤੇ ਨਜਰ ਰੱਖਣ ਲਈ ਨਾਕਾਬੰਦੀਆਂ, ਗਸ਼ਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆ ਅਤੇ ਡਰੋਨ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਇਸੇ ਕੜੀ ਵਿੱਚ ਅੱਜ ਸ਼ੁੱਕਰਵਾਰ ਨੂੰ ਜਿਲੇ ਦੀਆ ਸਾਰੀਆ 03 ਸਬ-ਡਵੀਜਨਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸੀਨੀਅਰ ਪੁਲਿਸ ਅਧਿਕਾਰੀਆ ਵੱਲੋਂ ਭਾਰੀ ਪੁਲਿਸ ਬਲਾ ਸਮੇਤ ਫਲੈਗ ਮਾਰਚ ਕੀਤੇ ਗਏ। ਫਰੀਦਕੋਟ ਸ਼ਹਿਰ ਅੰਦਰ ਇਹ ਫਲੈਗ ਮਾਰਚ ਤਰਲੋਚਨ ਸਿੰਘ ਡੀ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਸ਼ਹਿਰ ਅੰਦਰ ਮਿੰਨੀ ਸਕੱਤਰੇਤ, ਫਰੀਦਕੋਟ ਤੋ ਸ਼ੁਰੂ ਹੋ ਕੇ ਭਾਈ ਘਨੱਈਆ ਚੌਕ ਹੁੰਦੇ ਹੋਏ ਘੰਟਾ ਘਰ ਚੌਕ, ਕੰਮੇਆਣਾ ਚੌਕ ਵਿੱਚ ਹੀ ਹੁੰਦੇ ਜਿਲ੍ਹੇ ਦੇ ਵੱਖ-ਵੱਖ ਇਲਾਕਿਆ ਅੰਦਰ ਕੀਤਾ ਗਿਆ। ਕੋਟਕਪੂਰਾ ਸ਼ਹਿਰ ਅੰਦਰ ਇਹ ਫਲੈਗ ਮਾਰਚ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਦੀ ਅਗਵਾਈ ਵਿੱਚ ਸ਼ੁਰੂ ਹੋਇਆ, ਜਿਸ ਵਿੱਚ ਉਹਨਾ ਨਾਲ ਮੁੱਖ ਅਫਸਰ ਥਾਣਾ ਸਮੇਤ ਪੁਲਿਸ ਟੀਮਾ ਮੋਜੂਦ ਰਹੀਆ। ਇਹ ਫਲੈਗ ਮਾਰਚ ਬੱਤੀਆ ਵਾਲਾ ਚੌਕ ਤੋ ਸ਼ੁਰੂ ਹੋ ਕੇ ਬਜਾਰ ਵਿੱਚ ਦੀ ਹੁੰਦੇ ਹੋਏ ਸ਼ਹਿਰ ਦੇ ਹਰ ਮਹੱਤਵਪੂਰਨ ਸ਼ਥਾਨਾ ਵਿੱਚੋ ਦੀ ਲੰਘਿਆ। ਇਸੇ ਤਰ੍ਹਾ ਜੈਤੋ ਏਰੀਆ ਵਿੱਚ ਇਹ ਫਲੈਗ ਮਾਰਚ ਇਕਬਾਲ ਸਿੰਘ ਡੀ.ਐਸ.ਪੀ ਜੈਤੋ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਮੇਤ ਪੁਲਿਸ ਟੀਮਾਂ ਸਮੇਤ ਥਾਣਾ ਜੈਤੋ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਸ਼ਥਾਨਾ ਪਰ ਕੀਤਾ ਗਿਆ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਚੋਣਾਂ ਨੂੰ ਪੂਰੀ ਤਰ੍ਹਾਂ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਫਰੀਦਕੋਟ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ, ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੇ ਹਨ ਤਾ ਜੋ ਲੋਕ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਇਲਾਕਿਆ ਵਿਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਹੋਰ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਏਰੀਆਂ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਨਿਰਪੱਖ ਚੋਣਾਂ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਵੇਗੀ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ, ਵੋਟਰ ਇਨ੍ਹਾਂ ਚੋਣਾਂ ਵਿੱਚ ਬਿਨਾਂ ਕਿਸੇ ਡਰ ਅਤੇ ਲੋਭ-ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਅਤੇ ਜੇਕਰ ਕਿਸੇ ਵੀ ਜਗ੍ਹਾ ਪਰ ਕੋਈ ਨਸ਼ਾ ਜਾਂ ਹੋਰ ਕੋਈ ਲਾਲਚ ਵੋਟਰਾਂ ਨੂੰ ਦਿੱਤੇ ਜਾਣ ਦੀ ਸ਼ਿਕਾਇਤ ਮਿਲੇਗੀ ਤਾਂ ਉਸ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ।