ਗੈਸ ਪਾਈਪ ਦੇ ਪ੍ਰੈਸ਼ਰ ਕਾਰਨ 3 ਫ਼ੁੱਟ ਫਟੀ ਸੜਕ, ਟਲਿਆ ਵੱਡਾ ਹਾਦਸਾ, ਕਈ ਘੰਟੇ ਅਵਾਜਾਈ ਰਹੀ ਪ੍ਰਭਾਵਿਤ
ਮੋਗਾ ਬਰਨਾਲਾ ਨੈਸ਼ਨਲ ਹਾਈਵੇ ਨੰਬਰ 703 ’ਤੇ ਹਿੰਮਤਪੁਰਾ ਨਜ਼ਦੀਕ ਤੇਜ਼ ਗਰਮੀ ਕਾਰਨ ਗੈਸ ਪਾਈਪ ਲਾਈਨ ਦੇ ਪ੍ਰੈਸ਼ਰ ਕਾਰਨ ਸੜਕ ਤਿੰਨ ਫੁੱਟ ਫਟ ਕੇ ਬਾਹਰ ਆ ਗਈ, ਜਿਸ ਕਾਰਨ ਨੈਸ਼ਨਲ ਹਾਈਵੇ ’ਤੇ ਅਵਾਜਾਈ ਵੱਡੀ ਪੱਧਰ ’ਤੇ ਕਈ ਘੰਟੇ ਪ੍ਰਭਾਵਿਤ ਰਹੀ।
Publish Date: Thu, 21 May 2026 01:27 PM (IST)
Updated Date: Thu, 21 May 2026 01:35 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ। ਮੋਗਾ ਬਰਨਾਲਾ ਨੈਸ਼ਨਲ ਹਾਈਵੇ ਨੰਬਰ 703 ’ਤੇ ਹਿੰਮਤਪੁਰਾ ਨਜ਼ਦੀਕ ਤੇਜ਼ ਗਰਮੀ ਕਾਰਨ ਗੈਸ ਪਾਈਪ ਲਾਈਨ ਦੇ ਪ੍ਰੈਸ਼ਰ ਕਾਰਨ ਸੜਕ ਤਿੰਨ ਫੁੱਟ ਫਟ ਕੇ ਬਾਹਰ ਆ ਗਈ, ਜਿਸ ਕਾਰਨ ਨੈਸ਼ਨਲ ਹਾਈਵੇ ’ਤੇ ਅਵਾਜਾਈ ਵੱਡੀ ਪੱਧਰ ’ਤੇ ਕਈ ਘੰਟੇ ਪ੍ਰਭਾਵਿਤ ਰਹੀ।
ਇਸ ਦੌਰਾਨ ਕਈ ਹੈਵੀ ਵਾਹਨ ਸੜਕ ’ਤੇ ਕਈ ਘੰਟੇ ਫਸੇ ਰਹੇ ਅਤੇ ਬਾਅਦ ਵਿਚ ਅਧਿਕਾਰੀਆਂ ਵੱਲੋਂ ਸੜਕ ਨੂੰ ਇਕ ਪਾਸੇ ਤੋਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ।
ਮੌਕੇ ’ਤੇ ਪਹੁੰਚੇ ਏ.ਐੱਸ.ਆਈ. ਜਸਵਿੰਦਰ ਸਿੰਘ ਵੱਲੋਂ ਤੁਰੰਤ ਐੱਨ.ਐੱਚ.ਏ.ਆਈ. 1033 ’ਤੇ ਕਾਲ ਕਰਕੇ ਸੰਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਨੂੰ ਜਲਦ ਹੀ ਠੀਕ ਕਰਵਾਇਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਸੁਰੱਖਿਆ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਵਨ ਸਾਈਡ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਬਚਾਅ ਹੋ ਸਕੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਰਸਤੇ ਤੋਂ ਲੰਘਦੇ ਸਮੇਂ ਪੂਰੀ ਸਾਵਧਾਨੀ ਵਰਤਣ।